ਧਰਮ ਜਾਂ ਪਖੰਡ

 (ਸਮਾਜ ਵੀਕਲੀ)-ਕੀ ਸਿਰਫ਼ ਕਿਸੇ ਧਰਮ ਦਾ ਬਾਣਾ ਪਾ ਕੇ ਅਸੀਂ ਧਰਮੀ ਬਣ ਸਕਦੇ ਹਾਂ? ਦੁਨੀਆਂ ਵਿੱਚ ਬਹੁਤ ਘੱਟ ਲੋਕ ਤੁਹਾਨੂੰ ਅਜਿਹੇ ਮਿਲਣਗੇ ਜੋ ਧਰਮ ਅਨੁਸਾਰ ਚਲਦੇ ਹੋਣਗੇ। ਬਾਕੀ ਦੁਨੀਆਂ ਤਾਂ ਤੁਹਾਨੂੰ ਦਿਖਾਵੇ ਵਾਲੀ ਹੀ ਮਿਲੇਗੀ। ਗੱਲਾਂ ਤਾਂ ਉਹ ਬਹੁਤ ਵੱਡੀਆਂ ਵੱਡੀਆਂ ਕਰਨਗੇ ਵੀ ਅਸੀਂ ਸਿੱਖ ਧਰਮ ,ਮੁਸਲਿਮ ਜਾਂ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਹਾਂ, ਪਰ ਧਰਮ ਸਾਨੂੰ ਕੀ ਸਿਖਾਉਂਦਾ ਹੈ ਇਹ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ। ਜਿਹੜੇ ਲੋਕ ਜਿਨ੍ਹਾਂ ਧਰਮੀ ਹੋਣ ਦਾ ਦਿਖਾਵਾ ਕਰਨਗੇ, ਉਹ ਲੋਕ ਹੀ ਸਭ ਤੋਂ ਵਧ ਪਾਖੰਡੀ ਹੁੰਦੇ ਹਨ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕੀ ਦੱਸਿਆ, ਕੀ ਕਿਹਾ , ਇਹ ਲੋਕਾਂ ਨੂੰ ਕੁਝ ਨਹੀਂ ਪਤਾ ਹੁੰਦਾ। ਬਸ ਪਤਾ ਹੁੰਦਾ ਹੈ, ਤਾਂ ਸਿਰਫ਼ ਇਨ੍ਹਾਂ ਵੀ ਜੀ ਅਸੀਂ ਸਿੱਖ ਹਾਂ, ਅਸੀਂ ਮੁਸਲਿਮ ਹਾਂ, ਅਸੀਂ ਹਿੰਦੂ ਹਾਂ। ਅਸੀਂ ਤਾਂ ਜੀ ਗੁਰਦੁਆਰੇ, ਮਸਜਿਦ ਜਾਂ ਮੰਦਰ ਜਾਦੇ ਹਾਂ। ਕੀ ਸਿਰਫ਼ ਧਾਰਮਿਕ ਸਥਾਨਾਂ ਤੇ ਜਾਣ ਨਾਲ ਅਸੀਂ ਉਸ ਧਰਮ ਦੇ ਠੇਕੇਦਾਰ ਬਣ ਜਾਂਦੇ ਹਾਂ। ਸਿਰਫ਼ ਪਾਠ ਪੜਨ ਨਾਲ ਜਾਂ ਸਲੋਕ ਰਟਣ ਨਾਲ ਅਸੀਂ ਉਸ ਧਰਮ ਦੇ ਨਹੀਂ ਬਣ ਜਾਂਦੇ। ਲੋੜ ਹੈ ਤਾਂ ਬਸ ਸਮਝਣ ਦੀ ਵੀ ਗੁਰਬਾਣੀ ਜਾਂ ਬਾਕੀ ਧਰਮ ਕੀ ਕਹਿੰਦੇ ਹਨ। ਜਿਹੜੇ ਲੋਕ ਇੱਕ ਦੂਜੇ ਦੀ ਨਿੰਦਿਆ, ਈਰਖਾ ਜਾਂ ਜਾਤ ਪਾਤ ਬਾਰੇ ਬੋਲ ਦੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ,
ਮਾਨਸ ਕੀ ਜਾਤ, ਸਭੈ ਏਕੋ ਪਹਿਚਾਨਬੋ।।
ਮਨੁੱਖ ਦੀ ਸਿਰਫ਼ ਇੱਕ ਹੀ ਜਾਤ ਹੈ- ਮਨੁੱਖ ਜਾਤੀ। ਪਰ ਆਪਣੇ ਆਪ ਨੂੰ ਧਾਰਮਿਕ ਕਹਿਣ ਵਾਲੇ ਵੀ ਲੋਕਾਂ ਨੂੰ ਧਰਮ ਅਤੇ ਜਾਤ ਦੇ ਨਾਂ ਤੇ ਵੰਡਦੇ ਰਹਿੰਦੇ ਹਨ। ਜੇਕਰ ਆਪਣੇ ਆਪ ਨੂੰ ਕਿਸੇ ਧਰਮ ਦਾ ਕਹਾਉਣਾ ਹੈ, ਤਾਂ ਪਹਿਲਾਂ ਇਨ੍ਹਾਂ ਵਿਕਾਰਾਂ ਨੂੰ ਛੱਡਣਾ ਪਵੇਗਾ ਅਤੇ ਆਪਣੀ ਸੋਚ ਨੂੰ ਬਦਲਣਾ।
ਅੰਮਿ੍ਤਪਾਲ ਕੌਰ, ਲੈਕਚਰਾਰ ਕਾਮਰਸ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਏਹੁ ਹਮਾਰਾ ਜੀਵਣਾ ਹੈ -543
Next articleਪ੍ਰਸਿੱਧ ਲੇਖਕ ਸਵ:ਕਿਰਪਾਲ ਸਿੰਘ ਦਰਦੀ ਨੂੰ ਅਲੱਗ ਅਲੱਗ ਸਮਾਜਿਕ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ