ਬੰਦੀ ਸਿੰਘਾਂ ਨੂੰ ਰਿਹਾਅ ਕਰੋ

Samaj-Weekly-a-Punjabi-English-Newspaper-in-the-UK
Samaj-Weekly-a-Punjabi-English-Newspaper-in-the-UK
         (ਸਮਾਜ ਵੀਕਲੀ)
ਕਾਉਣ ਵੇਲੇ ਹੋਏ ਸਜ਼ਾਵਾਂ ਪੂਰੀਆਂ ਨੂੰ,
ਅਜੇ ਤੱਕ ਲਈ ਨਾ ਸਾਰ ਮੀਆਂ।
ਧਰਮ ਨਿਰਪੱਖ ਕਹੋਂ ਦੇਸ਼ ਸਾਡਾ,
ਫਿਰ ਨਾਲ ਸਿੱਖਾਂ ਕਿਓਂ ਖਾਰ ਮੀਆਂ।
ਜੇ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ,
ਦੇਸ਼ ਧ੍ਰੋਹੀ ਕਹੇ ਸਰਕਾਰ ਮੀਆਂ।
ਲੋਕਤੰਤਰ ਵਿੱਚ ਬਰਾਬਰ ਹੱਕ ਸਭ ਨੂੰ,
ਕਹਿੰਦੇ ਕਿਉਂ ਬਾਂਹ ਉਲਾਰ ਮੀਆਂ।
ਇੱਥੇ ਦੋਸ਼ੀਆਂ ਨੂੰ ਪੈਰੋਲ ਨਿੱਤ ਮਿਲਦੀ,
ਉਹ ਕੀ ਲੱਗਦੇ ਥੋਡੇ ਯਾਰ ਮੀਆਂ।
ਵੋਟਾਂ ਵੇਲੇ ਬੰਦੀ ਸਿੰਘ ਯਾਦ ਆਉਂਦੇ,
ਗੱਲਾਂ ਕਰਦੇ ਵਾਰ ਵਾਰ ਮੀਆਂ।
ਘੱਟ ਗਿਣਤੀ ਨਾਲ ਤੁਸੀਂ ਕਰੋਂ ਨਫ਼ਰਤ,
ਹੈ ਸਭ ਨੂੰ ਇੱਕੋ ਅਧਿਕਾਰ ਮੀਆਂ।
ਬਦਲੋ ਨੀਤੀ ਕਰੋ ਰਿਹਾਅ ਸਿੰਘਾਂ ਤਾਂਈ,
ਕਿਉਂ ਪਾਉਂਦੇ ਓ ਕੌਮ ਤੇ ਭਾਰ ਮੀਆਂ।
ਯਾਦ ਰੱਖਿਓ ਲੂਣ ਭਾਵੇਂ ਘੱਟ ਹੋਵੇ,
ਪਵੇ ਵੱਧ ਤਾਂ ਪਾਉਂਦਾ ਖਾਰ ਮੀਆਂ।
ਅਜੇ ਤੱਕ ਨਾ ਮਿਲਿਆ ਇਨਸਾਫ਼ ,ਪੱਤੋ ,
ਕਈ ਵਾਰੀਂ ਲਾਈ ਗੁਹਾਰ ਮੀਆਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੂੜੀ ਨਾਲ ਲੱਦੇ ਟਰੈਕਟਰ-ਟਰਾਲੀਆਂ ਬਣ ਰਹੇ ਨੇ ਹਾਦਸਿਆਂ ਦਾ ਕਾਰਣ
Next article ਕਵਿਤਾ