(ਸਮਾਜ ਵੀਕਲੀ)
ਰਿਸ਼ਤੇ ਮੇਰੇ ਕੋਲ ਆਏ ਤੇ ਕਹਿਣ ਲੱਗੇ
“” ਪ੍ਰੀਤ “” ਬੜੀ ਸਵਾਰਥੀ ਹੋ ਗਏ ਹੈ ਤੂੰ
ਸਾਨੂੰ ਤਾਂ ਵਿਸਾਰ ਹੀ ਦਿੱਤਾ
ਅੱਗੋਂ ਮੈਂ ਹੱਸ ਪਈ ਤੇ ਖੁਦ ਨੂੰ ਕਹਿਣ ਲੱਗੀ,,, ,,,,,,,,,, ,,,,,
ਤੁਸੀਂ ਨਾ -ਸਮਝ ਕੀ ਜਾਣੋ ਹਾਲ ਪ੍ਰੀਤ ਦਾ,
ਤੁਹਾਡੇ ਹਰ ਤਾਅਨੇ ਨੂੰ ਦਿਲ ਨਾਲ ਘੁਟ ਲਾਉਦੀ ਹਾ,
ਮੇਰੇ ਹਰ ਖਿਆਲ ਵਿੱਚ ਬੁਝਾਰਤ ਤੁਹਾਡੀ ਹੀ ਪਾਉਦੀ ਹਾ,
ਮੇਰਾ ਹਰ ਸ਼ਬਦ ਗਵਾਹੀ ਤੁਹਾਡੀ ਭਰਦਾ ਹੈ,
ਮੇਰਾ ਦਿਲ, ਦਿਮਾਗ, ਮਨ ਤੁਹਾਡੀ ਹੀ ਗੱਲ ਕਰਦਾ ਹੈ,
ਜੇ ਮੈਂ ਤੁਹਾਨੂੰ ਵਿਸਾਰ ਦਿੱਤਾ ਹੁੰਦਾ,,
ਮੁਰਦਾ ਸਮਝ ਅੱਗ ਵਿੱਚ ਸਾੜ ਦਿੱਤਾ ਹੁੰਦਾ,,
ਜਿੱਦਾ ਲੋਕ ਮੁਰਦਿਆਂ ਨੂੰ ਭੁੱਲ ਜਾਂਦੇ ਨੇ,,,,
ਮੈਂ ਵੀ ਆਪਣੇ ਮਗਰੋਂ ਉਤਾਰ ਦਿੱਤਾ ਹੁੰਦਾ,,,,
ਪ੍ਰੀਤ ਪਿ੍ਤਪਾਲ
ਸੰਗਰੂਰ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly