(ਸਮਾਜ ਵੀਕਲੀ)
ਪਿੱਲੀਆਂ ਇੱਟਾਂ,
ਵਾਂਗੂੰ ਖੁ਼ਰ ਗੇ’।
ਸੁਆਸਾਂ ਸੰਗ,
ਸ਼ਿੰਗਾਰੇ, ਲੋਕ।
ਕੱਕੇ ਰੇਤੇ ਵਾਂਗੂੰ,
ਕਿਰ ਗਏ।
ਹੱਥੀਂ ਜੋ,
ਸੰਵਾਰੇ,ਲੋਕ।
ਪੈਸੇ ਦੇ ਪੁੱਤ,
ਬਣ ਗਏ ਰਿਸ਼ਤੇ।
ਹਵਾ ਕੁਲਿਹਣੀ,
ਚੱਲ ਪਈ।
ਖੀਸਾ ਖ਼ਾਲੀ,
ਦੇਖ ਕੇ ਉੱਡ ਗੇ’।
ਵਾਂਗ ਪੁੱਤਾਂ,
ਸਤਿਕਾਰੇ,ਲੋਕ।
ਹੁਣ ਮੈਂ ਕੌਣ !
ਕਿੱਥੋਂ ਹਾਂ ਆਇਆ।
ਪੁੱਛਦੇ ਨੇ,
ਪਹਿਚਾਣ ਮੇਰੀ।
ਖ਼ੂਨ ਵੀ ਚਿੱਟਾ,
ਹੋ ਗਿਆ ਹੁਣ ਤਾਂ।
ਬਣ ਗੇ’ ਹਾਂ,
ਦੁਪਿਆਰੇ,ਲੋਕ।
ਜਸਪਾਲ ਜੱਸੀ
9463321125
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly