(ਸਮਾਜ ਵੀਕਲੀ)
ਭੈਣ
ਵੱਡੀ ਹੋਵੇ
ਤਾਂ ਮਾਂ ਜਿਹੀ ਲੱਗੇ
ਛੋਟੀ
ਵਾਂਗ ਸਹੇਲੀ
ਇਕੱਠਿਆਂ ਖੇਡਣਾ
ਨੱਚਣਾ, ਟੱਪਣਾ
ਰੁੱਸਣਾ
ਤੇ ਮੰਨ ਜਾਣਾ
ਬਿੰਦ ਨਾ ਸਾਰਦੀਆਂ
ਜਾਨ ਵਾਰਦੀਆਂ
ਜਿੱਤੀ ਬਾਜ਼ੀ
ਹੱਸ ਕੇ ਹਾਰਦੀਆਂ
ਇੱਕ ਦੂਜੇ ਦੇ
ਕੱਪੜੇ ਪਾਉਣੇ
ਵੰਡ ਕੇ ਘਰ ਦੇ
ਕੰਮ ਕਰਾਉਣੇ
ਵੱਡੀਆਂ ਹੋਕੇ
ਵਿਛੜ ਜਾਂਦੀਆਂ
ਸਾਲ ਛਿਮਾਹੀ
ਮਿਲਣੇ ਆਉਂਦੀਆਂ
ਦੁੱਖ ਸੁੱਖ ਵੰਡਦੀਆਂ
ਸੁੱਖਾਂ ਸੁੱਖਦੀਆਂ
ਆਪਸ ਦੇ ਵਿੱਚ
ਮੋਹ ਪੂਰਾ ਰੱਖਦੀਆਂ
ਰਿਸ਼ਤਾ ਭੈਣਾਂ ਦਾ
ਸਭ ਨਾਲੋਂ ਹੁੰਦਾ ਨੇੜੇ
ਭੈਣਾਂ ਦੇ ਨਾਲ ਹੌਂਸਲੇ ਹੁੰਦੇ
ਵੱਧਦੇ ਖੁਸ਼ੀਆਂ ਖੇੜੇ
ਸ਼ਿਵਾਲੀ ਲਹਿਰਾਗਾਗਾ