(ਸਮਾਜ ਵੀਕਲੀ) ਹਰ ਕੋਈ ਅੱਜ ਦੇ ਸਮੇਂ ਵਿੱਚ ਸਿਆਣਾਂ ਤੇ ਸਮਝਦਾਰ ਹੈ। ਇਸ ਦਾ ਇਹ ਮਤਲਬ ਨਹੀਂ ਕੀ ਉਸ ਦੇ ਕੋਲੋਂ ਕੋਈ ਗਲ਼ਤੀ ਨਹੀਂ ਹੋ ਸਕਦੀ,ਇਹ ਕਿਸੇ ਕੋਲੋਂ ਵੀ ਹੋ ਸਕਦੀ ਹੈ।ਸਮਝਣ ਦੀ ਇਹ ਲੋੜ ਹੈ ਤੁਸੀਂ ਉਸ ਨੂੰ ਸੁਧਾਰ ਦੇ ਕਿਸ ਤਰ੍ਹਾਂ ਹੋ,ਉਹ ਸੋਚਣ ਸਮਝਣ ਵਾਲੀ ਗੱਲ ਹੈ। ਕਿਸੇ ਵੀ ਰਿਸ਼ਤੇ ਵਿੱਚ ਤਰੇੜ ਆਉਣ ਦਾ ਅਸਲੀ ਕਾਰਨ ਹੈ ਇਕ ਦੂਜੇ ਨੂੰ ਨਾ ਸਮਝਣਾ। ਕਿਸੇ ਵੀ ਮਸਲੇ ਦਾ ਹੱਲ ਗੱਲ ਬਾਤ ਹੋ ਸਕਦੀ ਹੈ। ਤੁਸੀਂ ਜੇਕਰ ਕਿਸੇ ਨੂੰ ਮੌਕਾ ਦਿਓ ਆਪਣੀ ਗੱਲ ਰੱਖਣ ਦਾ, ਦੋਨਾਂ ਨੂੰ ਇਕ ਦੂਜੇ ਦੀ ਗੱਲ ਸੁਣਨੀ ਚਾਹੀਦੀ ਵੀ ਹੈ।ਫੇਰ ਹੀ ਕਿਸੇ ਮਸਲੇ ਦਾ ਹੱਲ ਹੋ ਸਕਦਾ ਹੈ। ਜੇਕਰ ਤੁਸੀਂ ਉਤੇਜਿਤ ਹੋ ਕੇ ਗੱਲ ਕਰਦੇ ਹੋ,ਅੱਗਲਾ ਚੁੱਪ ਕਰ ਕੇ ਤੁਹਾਡੀ ਗੱਲ ਸੁਣ ਲਵੇ ਇਸ ਦਾ ਮਤਲਬ ਇਹ ਤਾਂ ਨਹੀਂ ਉਹ ਕਸੂਰ ਵਾਰ ਹੋ ਗਿਆ। ਕਿਸੇ ਵੇਲੇ ਹਾਲਤ ਇਹੋ ਜਿਹੇ ਹੁੰਦੇ ਹਨ, ਬੰਦੇ ਨੂੰ ਆਪਣੀ ਕਿਸੇ ਹੋਰ ਗੱਲ ਦੀ ਤਣਾਅ ਹੁੰਦਾ ਹੈ, ਤੇ ਜੋਂ ਉਹ ਨਹੀਂ ਕਹਿਣਾ ਚਾਹੀਦਾ ਉਹ ਕਹਿ ਦਿੰਦਾ ਹੈ,ਅਗਲੇ ਤੱਕ ਜਦੋਂ ਗੱਲ ਪੁਹੰਚਦੀ ਹੈ ਤਾਂ ਉਹ ਗੱਲ ਵਿਗੜ ਚੁੱਕੀ ਹੁੰਦੀ ਹੈ।ਜਿਸ ਦਾ ਅਗਲੇ ਤੇ ਬੁਰਾ ਅਸਰ ਹੁੰਦਾ ਹੈ।ਉਹ ਆਪਣੇ ਦਿਲ , ਦਿਮਾਗ ਵਿੱਚ ਇੱਕ ਗ਼ਲਤ ਵਿਚਾਰ ਪੈਦਾ ਕਰ ਲੈਂਦਾ ਹੈ। ਜਿਸ ਦੇ ਚਲਦੇ ਉਹ ਵੀ ਮਾੜਾ ਚੰਗਾ ਬੋਲ ਦਿੰਦਾ ਹੈ,ਉਸ ਦਾ ਨਤੀਜਾ ਗ਼ਲਤ ਨਿੱਕਲਦਾ ਹੈ,ਜਦ ਕਿ ਉਸ ਦਾ ਹੱਲ ਗੱਲ ਬਾਤ ਹੋ ਸਕਦੀ ਹੈ।
ਪਹਿਲ ਤਾਂ ਕਿਸੇ ਨੂੰ ਕਰਨੀ ਹੀ ਪਵੇਗੀ ਰਿਸ਼ਤੇ ਮਜ਼ਬੂਤ ਕਰਨ ਲਈ,ਉਹ ਦੋਨੋਂ ਤਰਫੋਂ ਕੋਈ ਵੀ ਕਰ ਸਕਦਾ ਹੈ। ਜ਼ਿਆਦਾ ਤਰ ਅਸੀਂ ਦੁਸਰੇ ਨੂੰ ਹੀ ਮਾੜਾ ਕਹਿੰਦੇ ਹਾਂ, ਜੀ ਉਸ ਨੇ ਪਹਿਲ ਨਹੀਂ ਕੀਤੀ ਮੈਨੂੰ ਪੁਛਿਆ ਨਹੀਂ,ਜੇਕਰ ਤੁਹਾਡੇ ਦਿਲ ਵਿਚ ਕਿਸੇ ਪ੍ਰਤੀ ਪਿਆਰ ਸਤਿਕਾਰ ਹੈ ਤਾਂ ਤੁਸੀਂ ਵੀ ਤਾਂ ਪਹਿਲ ਕਰ ਸਕਦੇ ਹੋ, ਦੁਸਰੇ ਤੋਂ ਆਸ ਰੱਖਣ ਦੀ ਵਿਜਾਏ ਤਾਂ ਜੋਂ ਸੀਸ਼ਾਂ ਸਾਮ੍ਹਣੇ ਆ ਜਾਵੇ ਉਹ ਕਿਸ ਤਰ੍ਹਾਂ ਇਸ ਤੇ ਆਪਣੀ ਪ੍ਰਕਿਰਿਆ ਦਿੰਦਾ ਹੈ। ਜੇਕਰ ਅਗਲਾ ਤੁਹਾਡੇ ਨਾਲ ਕੋਈ ਰਿਸ਼ਤਾ, ਸਬੰਧ ਰੱਖਣਾ ਚਾਹੀਦਾ ਹੈ ਤਾਂ ਉਸ ਨੂੰ ਨਵੇਂ ਸਿਰਿਓ ਸ਼ੁਰੂਆਤ ਕਰਨ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਹੈ। ਕੱਲ੍ਹ ਦਾ ਕਿਸੇ ਨੂੰ ਕੋਈ ਪਤਾ ਨਹੀਂ ਕੀ ਹੋ ਜਾਣਾ ਇਸ ਲਈ ਪਿਆਰ ਮੁਹੱਬਤ ਨਾਲ ਮਿਲ ਜੁੱਲ ਕੇ ਰਹਿਣਾ ਚਾਹੀਦਾ ਹੈ, ਜਦੋਂ ਆਪਣਾ ਕੋਈ ਪਿਆਰ ਵਾਲਾ ਵਿਛੜ ਜਾਂਦਾ ਹੈ।ਜਿਸ ਨੂੰ ਤੁਸੀਂ ਆਪਣੇ ਦਿਲ ਦੀ ਗੱਲ ਕਹਿ ਨਾ ਸਕੇ ਹੋਵੇ, ਪਛਤਾਵਾ ਜ਼ਿੰਦਗੀ ਭਰ ਰਹਿੰਦਾ ਹੈ। ਜਿਉਂਦੇ ਹੀ ਸਾਰੇ ਮਸਲੇ ਹੱਲ ਕਰ ਲੈਣੇ ਚਾਹੀਦੇ ਹਨ।
!!ਜੇ ਜਿੰਦਗੀ ਦੁਬਾਰਾ ਨਹੀਂ ਮਿਲੇਗੀ!!
ਗੁਰਜਿੰਦਰ ਸਿੰਘ ਸਿੱਧੂ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly