ਮਹਿਲਾ ਦਿਵਸ ਤੇ ਰੇਖਾ ਪਾਲ ਪੁਰਸਕਾਰ ਨਾਲ ਸਨਮਾਨਿਤ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਸੰਯੁਕਤ ਰਾਸ਼ਟਰ ਦੇ ਅਧੀਨ ਵਿਸ਼ਵ ਮਹਿਲਾ ਦਿਵਸ ਤੇ ਇੰਡੋਨੇਸ਼ੀਆ ਦੇ ਜਾਕਰਤਾ ਵਿੱਚ ਵਿਸ਼ਵ ਬੁੱਧ ਧਰਮ ਸੰਗਠਨ ਵੱਲੋਂ ਆਯੋਜਿਤ ਇੱਕ ਵਿਸ਼ੇਸ਼ ਸਨਮਾਨ ਸਮਾਗਮ ਦੌਰਾਨ ਡਾਕਟਰਅੰਬੇਡਕਰ ਮੈਮੋਰੀਅਲ ਕਮੇਟੀ ਬ੍ਰਿਟੇਨ ( ਯੂਕੇ) ਦੀ ਪ੍ਰਧਾਨ ਰੇਖਾ ਪਾਲ ਨੂੰ ਇੰਗਲੈਂਡ ਵਿੱਚ ਉਹਨਾਂ ਦੇ ਸੇਵਾ ਕਾਰਜ ਲਈ ਆਊਟਸਟੈਂਡਿੰਗ ਬੋਧੀ ਬੂਮੈਨ ਅਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ। ਇੰਡੋਨੇਸ਼ੀਆ ਵਿੱਚ ਮਿਲੇ ਇਸ ਸਨਮਾਨ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਡਾਕਟਰ ਅੰਬੇਡਕਰ ਬੁੱਧਿਸਟ ਰਿਸੋਰਸ ਸੈਂਟਰ ਮੈਨੇਜਿੰਗ ਕਮੇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਤੇ ਸਮੂਹ ਕਮੇਟੀ ਮੈਂਬਰਾਂ ਨੇ ਸ਼੍ਰੀਮਤੀ ਰੇਖਾ ਪਾਲ ਨੂੰ ਉਕਤ ਅਵਾਰਡ ਮਿਲਣ ਤੇ ਸ਼ੁਭ ਇਸ਼ਾਵਾਂ ਦਿੰਦੇ ਹੋਏ ਕਿਹਾ ਕਿ ਇਹ ਬੋਧੀ ਭਾਈਚਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਆਯੂਸ਼ਮਤੀ ਰੇਖਾ ਪਾਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਵਿਚਾਰਧਾਰਾ ਅਤੇ ਤਥਾਗਤ ਮਹਾ ਮਾਨਵ ਗੌਤਮ ਬੁੱਧ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਵਿੱਚ ਵਡਮੁੱਲਾ ਯੋਗਦਾਨ ਪਾ ਰਹੀ ਹੈ। ਇਸ ਮੌਕੇ ਤੇ ਡਾ ਚਮਨ ਲਾਲ ਮੰਮਨ ਮੈਮੋਰੀਅਲ ਐਜ਼ੂਕੇਸ਼ਨਲ ਕੋਚਿੰਗ ਸੈਂਟਰ ਦਾ ਉਦਘਾਟਨ ਵੀ ਕੀਤਾ ਗਿਆ। ਸਕੂਲ ਦੇ ਬੱਚਿਆਂ ਨੇ ਆਪਣੀਆਂ ਐਟਮਾ ਵਿੱਚ ਭਾਗ ਲੈਂਦੇ ਹੋਏ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਸ਼ੁਕਰੀਆ ਅਦਾ ਕੀਤਾ।ਸੁਮਨ ਸਾਹਿਬ ਜੀ ਦੀ ਸਪੀਚ ਕਾਬਲੇ ਤਾਰੀਫ ਸੀ। ਇਸ ਮੌਕੇ ਐਡਵੋਕੇਟ ਕੁਲਦੀਪ ਭੱਟੀ ਪ੍ਰਧਾਨ, ਐਡਵੋਕੇਟ ਐਸ ਐਲ ਵਿਰਦੀ ਸਾਹਿਬ,ਬੰਸੋ ਦੇਵੀ, ਇੰਦਰਜੀਤ ਅਟਾਰੀ, ਪ੍ਰਵੀਨ ਬੰਗਾ, ਪ੍ਰਿੰਸੀਪਲ ਮਨਜੀਤ ਸਿੰਘ ਲੋਗੀਆਂ, ਮਨਜੋਤ ਲੋਗੀਆ, ਜੈ ਪ੍ਰਕਾਸ਼ ਸਾਬਕਾ ਕੋਆਰਡੀਨੇਟਰ ਬਸਪਾ ਮੱਖਣ ਚੋਹਾਨ, ਹਰਬਲਾਸ ਬਸਰਾ ਉਪ ਪ੍ਰਧਾਨ,ਕਿੱਕਬਾਸਿੰਗ ਖਿਡਾਰੀ ਹਰਸਿਮਰਨ ਸਿੰਘ ਲੋਗੀਆ, ਮੁਸਕਾਨ ਸੱਲ੍ਹਾ, ਚਰਨਜੀਤ ਸੱਲ੍ਹਾ ਨੰਬਰਦਾਰ, ਮਹੇਸ਼ ਕੁਮਾਰ,ਭਾਤੇ ਵਿੰਨੇ ਥੀਰੋ ਜੀ ਅਤੇ ਸਕੂਲ ਦਾ ਸਟਾਫ ਤੇ ਬਾਕੀ ਮੈਂਬਰ ਸੂੰਢ ਵਿਖੇ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ 23 ਮਾਰਚ ਨੂੰ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ:- ਡਾਕਟਰ ਪ੍ਰੇਮ ਸਲੋਹ, ਡਾਕਟਰ ਬੱਧਣ।
Next articleਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਵਲੋਂ ਸਕੂਲ ਨੂੰ ਸਹਿਯੋਗ