ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਸਲੌਦੀ ਵਿਖੇ ਲਗਾਇਆ ਗਿਆ ਜਾਗਰੂਕਤਾ ਕੈਂਪ
ਬੇਲੋੜੀਆਂ ਖਾਦਾਂ ਦੀ ਵਰਤੋਂ ਨਾ ਕਰਨ ਦੀ ਦਿੱਤੀ ਸਲਾਹ: ਖੇਤੀਬਾੜੀ ਅਫ਼ਸਰ
ਸਮਾਜ ਵੀਕਲੀ ਯੂ ਕੇ-
ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਨੇ ਮੁੱਖ ਖੇਤੀਬਾੜੀ ਅਫ਼ਸਰ ਡਾ ਗੁਰਦੀਪ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਗੌਰਵ ਧੀਰ ਦੀ ਅਗਵਾਈ ਹੇਠ ਕਿਸਾਨ ਜਾਗਰੂਕਤਾ ਕੈਂਪ ਪਿੰਡ ਸਲੌਦੀ ਬਲਾਕ ਸਮਰਾਲਾ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਮੰਤਵ ਕਿਸਾਨ ਵੀਰਾ ਨੂੰ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਸਬੰਧੀ ਜਾਗਰੂਕ ਕਰਨਾ ਇਸ ਕੈਂਪ ਦੌਰਾਨ ਕਿਸਾਨਾ ਨੂੰ ਸੰਬੋਧਨ ਕਰਦੇ ਹੋਏ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਮੱਕੀ ਦੀ ਬਿਜਾਈ ਸਮੇ ਡੀ ਏ ਪੀ ਦੀ ਲੋੜ ਤੋ ਵੱਧ ਵਰਤੋ ਨਾ ਕਰਨ ਦੀ ਸਲਾਹ ਦਿੱਤੀ। ਉਹਨਾ ਕਿਹਾ ਕਿ ਡੀ ਏ ਪੀ ਦੀ ਵੱਧ ਵਰਤੋ ਕਰਨ ਨਾਲ ਖੁਰਾਕੀ ਤੱਤ ਜਿੰਕ ਦੀ ਘਾਟ ਆਵੇਗੀ।ਉਹਨਾ ਵੱਲੋ ਮੱਕੀ ਦੇ ਬੀਜ ਨੂੰ ਗਾਚੋ ਨਾਲ ਸੋਧ ਕੇ ਬਿਜਾਈ ਕਰਨ ਦੀ ਗੱਲ ਆਖੀ ਤਾ ਜੋ ਸਾਖ ਦੀ ਮੱਖੀ ਦੇ ਹਮਲੇ ਤੋ ਬਚਾਇਆ ਜਾ ਸਕੇ ।ਇਸ ਉਪਰੰਤ ਉਨਾਂ ਮੱਕੀ ਦੀ ਫਸਲ ਤੇ ਫਾਲ ਆਰਮੀ ਵਾਰਮ ਸੁੰਡੀ ਦੇ ਹਮਲੇ ਦੇ ਲੱਛਣ ਅਤੇ ਇਸਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਲੁਧਿਆਣਾ ਵੱਲੋਂ ਸਿਫਾਰਿਸ਼ ਕੀ ਕੀਟ ਨਾਸ਼ਕ ਜਹਿਰਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ|
ਇਸ ਕੈਂਪ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਡਾ ਗੌਰਵ ਧੀਰ ਖੇਤੀਬਾੜੀ ਅਫਸਰ ਸਮਰਾਲਾ ਨੇ ਕਿਹਾ ਕਿਸਾਨਾਂ ਨੂੰ ਕਿਹਾ ਕਿ ਕਣਕ ਦੇ ਵਿੱਚ ਵਧਦੇ ਤਾਪਮਾਨ ਤੋਂ ਬਚਾਓਣ ਲਈ 13-0-45 ਦਾ 2% ਦਾ ਘੋਲ ਛਿੜਕਾ(ਦੋ ਕਿਲੋ 100 ਲਿਟਰ ਪਾਣੀ ਵਿੱਚ) ਉਸ ਵੇਲੇ ਕਰਨ ਜਦੋਂ ਫਸਲ ਗੋਭ ਵਿੱਚ ਹੋਵੇ| ਉਹਨਾਂ ਕੈਂਪ ਦੇ ਵਿੱਚ ਹਾਜ਼ਰ ਕਿਸਾਨ ਵੀਰਾਂ ਨੂੰ ਕਿਸਾਨ ਉਤਪਾਦਨ ਸੰਗਠਨ ਅਤੇ ਸੈਲਫ ਹੈਲਪ ਗਰੁੱਪ ਬਣਾਉਣ ਦੇ ਲਈ ਪ੍ਰੇਰਿਤ ਕੀਤਾ ਉਹਨਾ ਕਿਹਾ ਕਿ ਇਹ ਗਰੁੱਪ ਬਣਾ ਕੇ ਕਿਸਾਨ ਵੀਰ ਐਗਰੀਕਲਚਰ ਇਨਫਰਾਸਟਰਕਚਰ ਫੰਡ ਸਕੀਮ ਦਾ ਲਾਹਾ ਲੈ ਸਕਣਗੇ| ਉਹਨਾਂ ਕਿਸਾਨ ਵੀਰਾਂ ਨੂੰ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਨ ਲਈ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਗੱਲ ਆਖੀ| ਇਸ ਮੌਕੇ ਉਹਨਾਂ ਨੇ ਸਮੂਹ ਕਿਸਾਨ ਵੀਰਾਂ ਦਾ ਕੈਂਪ ਦੇ ਵਿੱਚ ਹਾਜ਼ਰ ਹੋਣ ਦੇ ਲਈ ਧੰਨਵਾਦ ਕੀਤਾ| ਇਸ ਕੈਂਪ ਦੋਰਾਨ ਖੇਤੀਬਾੜੀ ਵਿਭਾਗ ਵੱਲੋਂ ਚਮਕੌਰ ਸਿੰਘ ਖੇਤੀਬਾੜੀ ਉਪ ਨਿਰੀਖਕ, ਕਲਵਿੰਦਰ ਸਿੰਘ ਏ ਟੀ ਐਮ, ਪਰਗਟ ਸਿੰਘ ਆਦਿ ਹਾਜ਼ਰ ਸਨ।ਕਿਸਾਨ ਵੀਰ ਜੋ ਇਸ ਕੈਂਪ ਵਿਚ ਸ਼ਾਮਿਲ ਹੋਏ ਹਰਪ੍ਰੀਤ ਸਿੰਘ, ਸੁਖਵੀਰ ਸਿੰਘ, ਸਿਕੰਦਰ ਸਿੰਘ, ਜਸਪਾਲ ਸਿੰਘ, ਜਸਵੀਰ ਸਿੰਘ, ਭੁਪਿੰਦਰ ਸਿੰਘ, ਦਵਿੰਦਰ ਸਿੰਘ ਸਕੱਤਰ ਸਹਿਕਾਰੀ ਸਭਾ, ਮੇਜਰ ਸਿੰਘ, ਸੰਤੋਖ ਸਿੰਘ, ਜਤਿੰਦਰ ਸਿੰਘ, ਭੁਪਿੰਦਰ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
Sandeep Singh ADO
PAU,LUDHIANA
MANAGE HYDRABAD