“ਨਵੀਂ ਪੀੜ੍ਹੀ ਦੇ ਦੁੱਖ ਘਟਾਈਏ”

ਸੰਦੀਪ ਸਿੰਘ 'ਬਖੋਪੀਰ'

(ਸਮਾਜ ਵੀਕਲੀ)

ਆਓ ਇੱਕ ਇੱਕ ਰੁੱਖ ਲਗਾਈਏ,ਨਵੀਂ ਪੀੜ੍ਹੀ ਦੇ ਦੁੱਖ ਘਟਾਈਏ,
ਪਸ਼ੂ ਪੰਛੀ ਤਿਹਾਏ ਨੇ ਜੋ ,ਆਓ ਉਹਨਾਂ ਦੀ ਪਿਆਸ ਬੁਝਾਈਏ,
ਡਿੱਗਦੇ ਪਾਣੀ ਦੇ ਪੱਧਰ ਨੂੰ ,ਉੱਚਾ ਚੁੱਕੀਏ ਜ਼ੋਰ ਲਗਾਈਏ,
ਬੰਜਰ ਰੋਡ ਜੋ ਸਾਰੇ ਕਰਤੇ, ਆਓ ਉਹਨਾਂ ਤੇ ਰੁੱਖ ਲਗਾਈਏ,

ਤਪਸ ਰੋਜ਼ ਜੋ ਵੱਧਦੀ ਜਾਵੇ, ਰੁੱਖ ਲਗਾ ਕੇ, ਆਓ ਘਟਾਈਏ,
ਪੰਛੀਆਂ ਦੇ ਜੋ ਘਰ ਉਜਾੜੇ, ਆਓ ਉਹਨਾਂ ਨੂੰ ਫੇਰ ਵਸਾਈਏ,
ਕੁਦਰਤ ਨਾਲੋਂ ਟੁੱਟੀਏ ਕਾਹਤੋਂ ,ਆਓ ਇਸ ਨਾਲ ਸਾਂਝ ਵਧਾਈਏ,
ਪਿੰਡ ਦੀਆਂ ਸੜਕਾਂ,ਟੋਭੇ,ਨਾਲੇ,ਹਰੇ ਭਰੇ ਆਓ ਕਰਕੇ ਆਈਏ,
ਕੁਦਰਤ ਵਿੱਚੋਂ ਤੱਕੀਏ ਰੱਬ ਨੂੰ, ਸਭਨਾਂ ਦਾ ਆਓ ਸ਼ੁਕਰ ਮਨਾਈਏ,
ਪੜ੍ਹੇ ਲਿਖੇ,ਅਨਪੜ੍ਹ ਸਭ ਰਲ਼ਕੇ, ਦੇਸ ਦੇ ਵਿੱਚ ਮੁਹਿੰਮ ਚਲਾਈਏ,
ਇੱਕ ਇੱਕ ਬੰਦੇ ਦੇ ਨਾਂ ਉੱਤੇ, ਇੱਕ ਇੱਕ ਆਓ ਰੁੱਖ ਲਗਾਈਏ,
ਪੰਜਾਬ ਨੂੰ ਹਰਿਆ ਭਰਿਆ ਕਰਕੇ, ਪਾਣੀ ਦੀ ਹਰ ਬੂੰਦ ਬਚਾਈਏ,
ਕੁਦਰਤ ਨੂੰ ਸਮਤੋਲ ਬਣਾਕੇ, ਘੁੱਗੀਆਂ ਚਿੱੜੀਆਂ ਮੋੜ ਲਿਆਈਏ,
ਪੰਜਾਬ ਦੇ ਮੋਹਰੀ ਚਿਹਰਿਆਂ ਕੋਲੋਂ,ਆਓ ਇਹ ਪ੍ਰਚਾਰ ਕਰਾਈਏ,
ਪੰਜਾਬ ਬਚਾਵਣ ਖਾਤਰ ,ਮਿੱਤਰੋਂ ਪਿੰਡੀਂ ਪਿੰਡੀਂ ਰੁੱਖ ਲਗਾਈਏ,
ਆਜਾ ਇੱਕ ਇੱਕ ਰੁੱਖ ਲਗਾਈਏ, ਆਪੋ ਆਪਣੇ ਫਰਜ਼ ਨਿਭਾਈਏ
ਕਿੰਨੇ ਰੁੱਖ ਉਜਾੜੇ ਆਪਾਂ, ਸਮਝੀਏ ਤੇ ਗੱਲ ਖਾਨੇ ਪਾਈਏ,
ਸੰਦੀਪ ਸਿੰਘਾਂ ਲੈ ਚੱਕ ਬੇਲਚੇ, ਘਰ ਤੋਂ ਇਹ ਮੁਹਿੰਮ ਚਲਾਈਏ,
ਕੁਦਰਤ ਦੇ ਨਾਲ ਹੱਥ ਮਿਲਾਕੇ, ਆਜਾ ਅਗਲੀ ਨਸਲ ਬਚਾਈਏ,

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

Previous articleਨਸ਼ੇ ਖਿਲਾਫ ਬਾਲ ਵਿਕਾਸ ਅਫਸਰ ਅਤੇ ਸਟਾਫ ਵੱਲੋ ਜਾਗਰੂਕਤਾ ਰੈਲੀ ਕੱਢੀ ਗਈ
Next articleਪੰਜਾਬ ਸਰਕਾਰ ਦੁਆਰਾ ਜਨਹਿਤ ਵਿੱਚ ਜਾਰੀ ਹਰਿਆਲੀ ਐਪ ਦੇ ਕੰਮ ਨਾ ਕਰਨ ਕਰਕੇ ਵਾਤਾਵਰਨ ਪ੍ਰੇਮੀਆਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀ ਦਾ ਸਾਹਮਣਾ।