ਲਾਲ ਝੰਡਾ

ਜਗਵਿੰਦਰ ਸਿੰਘ ਜੱਗੀ 
(ਸਮਾਜ ਵੀਕਲੀ)
ਖਤਮ ਹੋ ਜਾਣਾ
ਇਸ ਦੁਨੀਆਂ ਤੋਂ
ਹਰ ਇਕ ਬੰਦੇ ਨੇ
ਵਾਰੋ ਵਾਰੀ ਤੁਰ ਜਾਣਾ
ਚੰਗੇ ਜਾਂ ਮੰਦੇ ਨੇ
ਲੁੱਟਾਂ ਖੋਹਾਂ ਹੱਕ ਮਾਰਨੇ
ਬਹੁਤੇ ਕਰਦੇ ਨੇ
ਬੁਜਦਿਲ ਬੰਦੇ ਉਹ ਨੇ
ਜੋ ਜਾਲਮ ਤੋਂ ਡਰਦੇ ਨੇ
ਹੋ ਜਾਓ ਕੱਠੇ ਕਰਲੋ ਏਕਾ
ਲੜਨਾ ਜਾਲਮ ਨਾਲ
ਜੋ ਕਰਕੇ ਕਬਜਾ ਬੈਠੇ ਆ
ਖੁਦ ਪਾ ਕੇ ਸਭ ਨੂੰ ਜਾਲ
ਫੁੱਟ ਪਾਊ ਨੀਤੀ ਕਾਇਮ ਜੋ ਕਰਕੇ
ਚੌਧਰ ਕਰਦੇ ਨੇ
ਤੋੜ ਤੋੜ ਕੇ ਏਕਾ ਮਜਦੂਰੋ
ਤੁਹਾਨੂੰ ਥੱਲੇ ਗੋਡੇ ਧਰਦੇ ਨੇ
ਹੋ ਜਾਓ ਕੱਠੇ ਜਾਗਰੂਕ ਬਣ
ਗੱਲਾਂ ਕਰ ਲਓ ਇਨਕਲਾਬ ਦੀਆਂ
ਜੇ ਜਿਉਂਦੀਆਂ ਨਸਲਾਂ ਰੱਖਣੀਆਂ ਤਾਂ
ਛਾਵਾਂ ਕਰ ਲਓ ਝੰਡੇ ਲਾਲ ਦੀਆਂ
ਏਹ ਲਾਲ ਝੰਡਾ ਹੀ ਸਾਥੀ ਹੈ
 ‘ਜੱਗੀ’ ਮਜਦੂਰ ਕਾਮਿਆਂ ਦਾ
ਜੋ ਦੁੱਖ ਤਕਲੀਫਾਂ ਦੂਰ ਕਰੇਗਾ
ਇਕ ਦਿਨ ਜਰੂਰ ਕਾਮਿਆਂ ਦਾ..
ਜਗਵਿੰਦਰ ਸਿੰਘ ਜੱਗੀ 
ਡੁਮਾਣਾ ਲੋਹੀਆਂ ਖਾਸ ਜਲੰਧਰ 
8872313705
Previous articleਜੰਗਲ ਹੀ ਜੀਵਨ ਹੈ
Next articleਇੱਕ ਇਹ ਵੀ ਮਾਸੀ