ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਕੱਤਰ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈੱਡ ਕ੍ਰਾਸ ਸੁਸਾਇਟੀ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਨੇਚਰ ਫੈਸਟ, 2025 ਮਨਾਇਆ ਗਿਆ ਸੀ। ਇਸ ਫੈਸਟ ਵਿਚ ਰੈੱਡ ਕ੍ਰਾਸ ਸੁਸਾਇਟੀ ਵੱਲੋਂ ਵੱਖ-ਵੱਖ ਸਕੂਲਾਂ ਅਤੇ ਆਮ ਪਬਲਿਕ ਨੂੰ ਲੱਕੀ ਕੂਪਨ ਜਾਰੀ ਕੀਤੇ ਗਏ ਸਨ। ਇਸ ਲੱਕੀ ਡਰਾਅ ਵਿਚ ਕੁੱਲ 32 ਇਨਾਮ ਰੱਖੇ ਗਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਨਾਮਾਂ ਵਿਚੋਂ ਸਤਵੀਰ ਕੌਰ ਪਤਨੀ ਮਨਜੀਤ ਕੁਮਾਰ ਵਾਸੀ ਬੱਸੀ ਕਲਾਂ ਹੁਸ਼ਿਆਰਪੁਰ ਦਿੱਲੀ ਇੰਟਰਨੈਸ਼ਨਲ ਸਕੂਲ ਨੂੰ ਸਪਲਿਟ ਏ.ਸੀ, ਮੀਨਾ ਕੁਮਾਰੀ ਜੀ.ਐੱਮ. ਏ ਸਿਟੀ ਪਬਲਿਕ ਸਕੂਲ ਨੂੰ ਵਾਸ਼ਿੰਗ ਮਸ਼ੀਨ, ਭੁਪਿੰਦਰ ਕੁਮਾਰ ਕ੍ਰਿਸ਼ਨਾ ਨਗਰ ਨੂੰ ਸਮਾਰਟ ਟੈਬ, ਕਸ਼ਿਸ਼ ਸ਼ਰਮਾ ਨਈ ਅਬਾਦੀ ਨੂੰ ਸਮਾਰਟ ਫੋਨ, ਜਸਵੀਰ ਸਿੰਘ ਨੂੰ ਹੈਂਡ ਬਲੈਂਡਰ, ਭੁਵਨ ਸ਼ਰਮਾ ਨੂੰ ਸਮਾਰਟ ਵਾਚ, ਮਨੀ ਮੁਕੇਸ਼ ਨੂੰ ਸਮਾਰਟ ਫੋਨ, ਪਵਨ ਕੁਮਾਰ ਪਿੰਡ ਲਾਜੋਵਾਲ ਅਤੇ ਏਕਨੂਰ ਨੂੰ ਬਾਈਸਾਈਕਲ, ਯਸਵੀਰ ਠਾਕੁਰ ਦਸਮੇਸ਼ ਨਗਰ ਨੂੰ ਹੈਂਡ ਬਲੈਂਡਰ ਦੇ ਇਨਾਮ ਪ੍ਰਾਪਤ ਹੋਏ। ਇਸ ਮੌਕੇ ਜੁਆਇੰਟ ਸਕੱਤਰ ਅਦਿੱਤਿਆ ਰਾਣਾ, ਵਾਈਸ ਚੇਅਰਪਰਸਨ ਰੈੱਡ ਕ੍ਰਾਸ ਹਸਪਤਾਲ ਭਲਾਈ ਸੈਕਸਨ ਰਾਜੀਵ ਬਜਾਜ, ਰੈੱਡ ਕ੍ਰਾਸ ਕਾਰਜਕਾਰਨੀ ਕਮੇਟੀ ਮੈਂਬਰ ਰਾਕੇਸ਼ ਕਪਿਲਾ, ਮੈਂਬਰ ਕੁਮਕੁਮ ਸੂਦ, ਲੇਖਾਕਾਰ ਸਰਬਜੀਤ, ਗੁਰਪ੍ਰੀਤ ਕੌਰ, ਹੇਮਾ ਪਾਂਡੇ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਰੈੱਡ ਕ੍ਰਾਸ ਨੇ ਨੇਚਰ ਫੈਸਟ ‘ਚ ਕੱਢੇ ਡਰਾਅ ਦੇ ਇਨਾਮਾਂ ਦੀ ਕੀਤੀ ਵੰਡ, ਸਕੂਲੀ ਬੱਚਿਆਂ ਨੇ ਜ਼ਿਆਦਾਤਰ ਪ੍ਰਾਪਤ ਕੀਤੇ ਇਨਾਮ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



