ਮੁੰਬਈ (ਸਮਾਜ ਵੀਕਲੀ) : ਅਸ਼ਲੀਲ ਫਿਲਮਾਂ ਦੇ ਕਥਿਤ ਨਿਰਮਾਣ ਤੇ ਉਨ੍ਹਾਂ ਨੂੰ ਕੁਝ ਐਪਸ ਰਾਹੀਂ ਪ੍ਰਸਾਰਿਤ ਕਰਨ ਨਾਲ ਸਬੰਧਤ ਮਾਮਲੇ ਵਿਚ ਕਾਰੋਬਾਰੀ ਰਾਜ ਕੁੰਦਰਾ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਅੱਜ ਪੁਲੀਸ ਵੱਲੋੋਂ ਉਸ ਦੀ ਪਤਨੀ ਤੇ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਬਿਆਨ ਦਰਜ ਕੀਤੇ ਗਏ। ਇਹ ਜਾਣਕਾਰੀ ਅੱਜ ਇਕ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਿਲਪਾ ਸ਼ੈੈਟੀ ਦੇ ਬਿਆਨ ਦੁਪਹਿਰ ਵੇਲੇ ਉਸ ਦੇ ਜੁਹੂ ਸਥਿਤ ਘਰ ਵਿਚ ਦਰਜ ਕੀਤੇ ਗਏ।
ਮੁੰਬਈ ਅਪਰਾਧ ਸ਼ਾਖਾ ਨੇ ਘਰ ਦੀ ਤਲਾਸ਼ੀ ਵੀ ਲਈ ਅਤੇ ਇਕ ਲੈਪਟਾਪ ਜ਼ਬਤ ਕੀਤਾ। ਉਨ੍ਹਾਂ ਦੱਸਿਆ ਕਿ ਸ਼ਿਲਪਾ ਸ਼ੈਟੀ, ਕੁੰਦਰਾ ਦੀ ਕੰਪਨੀ ਵਿਵਾਨ ਇੰਡਸਟਰੀਜ਼ ਦੀ ਡਾਇਰੈਕਟਰ ਸੀ ਇਸ ਵਾਸਤੇ ਪੁਲੀਸ ਨੇ ਉਸ ਕੋਲੋਂ ਪੁੱਛਗਿਛ ਕਰਨ ਦਾ ਫ਼ੈਸਲਾ ਲਿਆ। ਹਾਲਾਂਕਿ, ਵਿਆਹ ਤੋਂ ਬਾਅਦ ਉਸ ਨੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਪਹਿਲਾਂ ਦਿਨ ਵਿਚ ਮੁੰਬਈ ਦੀ ਇਕ ਅਦਾਲਤ ਨੇ ਕੁੰਦਰਾ ਦੀ ਪੁਲੀਸ ਹਿਰਾਸਤ 27 ਜੁਲਾਈ ਤੱਕ ਲਈ ਵਧਾ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly