ਸਮਾਜ ਵੀਕਲੀ)
ਕਿੰਨਾ ਕੌੜਾ ਹੈ ਇਹ
ਦੁਨੀਆਂ ਦਾ ਰਿਅਲਿਟੀ ਸ਼ੋ।
ਇਥੇ ਝੂਠੇ ਦਾ ਹੁੰਦਾ ਬੋਲਬਾਲਾ
ਅਤੇ ਸਚੇ ਦਾ ਹੁੰਦਾ ਮੂੰਹ ਕਾਲਾ।
ਬੇਈਮਾਨੀ ਤਾਂ ਫਲ ਫੁਲ ਰਹੀ ਹੈ
ਇਮਾਨਦਾਰੀ ਦਾ ਨਿਕਲਦਾ ਦੀਵਾਲਾ।
ਸਕੇ ਭਰਾ ਨੂੰ ਕੋਈ ਪੁਛਦਾ ਹੀ ਨਹੀਂ
ਅਤੇ ਮੌਜ ਕਰਦਾ ਜੀਜੇ ਦਾ ਸਾਲਾ।
ਰਿਸ਼ਤੇ ਵਿਖਰ ਰਹੇ ਨੇ ਇਸ ਤਰ੍ਹਾਂ
ਜਿਵੇਂ ਵਿਖਰੇ ਮੋਤੀਆਂ ਦੀ ਮਾਲਾ।
ਓਹੀ ਪਹੁਚਾਉਣ ਮਾਂ ਪਿਓ ਨੂੰ ਵਿਰਧ
ਆਸ਼ਰਮ, ਜਿਨਾਂ ਸੀ ਉਨ੍ਹਾਂ ਨੂੰ ਪਾਲਿਆ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 9416 35 90 45
ਰੋਹਤਕ 12 40 01 ਹਰਿਆਣਾ