ਅਸਲੀ ਸਿੱਖਿਆ-

ਹਰਜੀਤ ਸਿੰਘ ਬੀਰੇਵਾਲਾ 
  (ਸਮਾਜ ਵੀਕਲੀ) ਸਾਨੂੰ ਹਿੰਦੀ ਦਾ ਵਿਛਾ ਪੜ੍ਹਾਉਣ ਵਾਲੇ ਮਾਸਟਰ “ਗੋਪਾਲ ਚੰਦ ਸ਼ਾਸ਼ਤਰੀ” ਜੀ ਇੱਕ ਗੱਲ ਰਿਹਾ ਕਰਦੇ ਸੀ ਕੇ, ਬੱਚਿਓ ਜਰੂਰੀ ਨਹੀਂ ਤੁਸੀਂ ਪੜ ਕੇ ਸਾਡੇ ਵਾਂਗੂੰ ਮਾਸਟਰ ਲੱਗਣਾ ਜਾ ਅਫ਼ਸਰ ਲੱਗਣਾ, ਪੜਾਈ ਤਾਂ ਤੁਹਾਨੂੰ ਖੇਤੀ ਕਰਨ ਵਾਸਤੇ ਵੀ ਜਰੂਰੀ ਹੈ, ਆੜ੍ਹਤੀਏ ਨਾਲ ਹਿਸਾਬ ਕਿਤਾਬ ਲਾਉਣ ਵਾਸਤੇ “ਹਿਸਾਬ” ਦੀ ਪੜਾਈ ਜਰੂਰੀ ਹੈ, ਜ਼ਿੰਦਗੀ ਵਿੱਚ ਵਿਚਰਦੇ ਹੋਏ “ਜੋੜ ਘਟਾ” ਲਾਉਣਾ ਬਹੁਤ ਜਰੂਰੀ ਹੈ,
ਅਸੀਂ ਦੋ ਚਾਰ ਕਿੱਲੋ ਆਲੂ ਪਿਆਜ ਗਾਜਰਾਂ ਖਰੀਦਣ ਵਾਸਤੇ ਤਾਂ ਹਿਸਾਬ ਕਿਤਾਬ ਲਾਉਂਦੇ ਹਾਂ ਪਰ ਅਫਸੋਸ ਆਵਦੇ ਭਵਿੱਖ ਖਾਤਰ ਇਹ ਫਾਰਮੂਲਾ ਨਹੀਂ ਲਾਉਂਦੇ ਉੱਥੇ ਸਾਡੇ ਕੋਲ ਜਜਬਾਤਾਂ ਆਲਾ ਫਾਰਮੂਲਾ ਹੁੰਦਾ ਬੱਸ, ਅਤੇ ਜਜਬਾਤਾਂ ਵਾਲਾ ਫਾਰਮੂਲਾ ਸਾਨੂੰ ਪਿੱਛੇ ਲੈ ਜਾਂਦਾ ਹੈ ਕਿਉਂ ਕੇ ਜਜਬਾਤਾਂ ਵੱਸ ਲਏ ਗਏ ਫੈਸਲਿਆਂ ਵਿੱਚ ਭਵਿੱਖ ਦੀ ਕੋਈ ਯੋਜਨਾਬੰਦੀ ਨਹੀਂ ਹੁੰਦੀ  ਹੈ ਤੇ ਬੱਸ ਪਿੱਛੋਂਕੜ ਵਿੱਚ ਕੀਤੇ ਗਏ ਕਰਮਾਂ ਨੂੰ ਜਜ਼ਬਾਤੀ ਤੌਰ ਤੇ ਯਾਦ ਕਰਕੇ ਬਦਲਾਖੋਰੀ ਦੀ ਭਾਵਨਾ ਦੀ ਉਪਜ ਹੀ ਉਪਜਦੀ ਹੈ, ਜੋ ਕਦੀ ਵੀ ਭਵਿੱਖ ਵਾਸਤੇ ਕੰਮ ਨਹੀਂ ਆਉਂਦੀ, ਬੱਸ ਨਿਵਾਨ ਵੱਲ ਧੱਕ ਕੇ ਲੈ ਜਾਂਦੀ ਹੈ,
ਸੰਤਾਲੀ ਵਿੱਚ ਜਜ਼ਬਾਤੀ ਤੌਰ ਤੇ ਲਏ ਗਏ ਫੈਸਲੇ ਅਤੇ ਸ਼ਾਤਿਰ ਦਿਮਾਗੀ ਲੋਕਾਂ ਦੇ ਝਾਂਸੇ ਵਿੱਚ ਆ ਕੇ ਸਾਨੂੰ ਆਵਦੇ ਸਿੱਖ ਖਿੱਤੇ ਤੋ ਦੂਰ ਲੈ ਗਏ ਅਤੇ ਅਸੀਂ ਇੱਕ ਪਰੰਪਰਾਵਾਦੀ ਸੋਚ ਦੇ ਹਾਕਮਾਂ ਦੇ ਮੱਕੜਜਾਲ ਵਿੱਚ ਆਪਣੇ ਆਪ ਨੂੰ ਫਸਾ ਬੈਠੇ, ਉਸ ਵੇਲੇ ਹਿਸਾਬ ਕਿਤਾਬ ਲਾਉਣ ਵਿੱਚ ਅਸਫਲ ਰਹੇ,
ਸੰਤਾਲੀ ਤੋ ਬਾਅਦ ਅੱਠਤਰ ਤੱਕ ਜੋ ਵਾਪਰਿਆ, ਅੱਠਤਰ ਤੋ ਛਿੱਆਂਨਵੇਂ ਤੱਕ ਜੋ ਵਾਪਰਿਆ,ਕਿੰਨੇ ਪੰਜਾਬ ਦੇ ਪੁੱਤ ਮੌਤ ਦੇ ਮੂੰਹ ਵਿੱਚ ਧੱਕੇ, ਕਿੰਨੀਆਂ ਧੀਆਂ ਦੀ ਪੱਤ ਗੁਆਈ, ਕਿੰਨੇ ਗੁਰਦਵਾਰੇ ਢਹਿ ਢੇਰੀ ਕਰਵਾਏ ਕਿੰਨਾ ਲਿਟਰੇਚਰ ਗੁਆਇਆ ਕੋਈ ਹਿਸਾਬ ਕਿਤਾਬ ਨਹੀਂ ਲਾਇਆ, ਪਿੱਛੋਕੜ ਵਿੱਚ ਕੀਤੀਆਂ ਗਲਤੀਆਂ ਦਾ ਲੇਖਾ ਜੋਖਾ ਨਹੀਂ ਕਰ ਸਕੇ,
ਸਾਡੇ ਪੰਜਾਬ ਨੂੰ ਨਸ਼ੇ ਵੱਲ ਧੱਕ ਦਿੱਤਾ ਗਿਆ, ਅਸੀਂ ਪੰਜਾਬ  ਛੱਡ ਵਿਦੇਸ਼ਾਂ ਵੱਲ ਮੂੰਹ ਕਰ ਲਿਆ,ਸ਼ਾਜਿਸ਼ ਤਹਿਤ ਸਾਡੀਆਂ ਫਸਲਾਂ ਸਬਜ਼ੀਆਂ ਦੁੱਧ ਵਿੱਚ ਜਹਿਰ ਘੋਲਿਆ ਗਿਆ ਅਸੀਂ ਅੱਖਾਂ ਬੰਦ ਕਰਕੇ ਸਵੀਕਾਰ ਕਰਦੇ ਤੁਰੇ ਆਏ, ਸਾਡੇ ਕੁਦਰਤੀ ਸੋਮੇ ਲੁੱਟੇ ਗਏ ਅਸੀਂ ਕੋਈ ਲੇਖਾ ਜੋਖਾ ਨਹੀਂ ਕੀਤਾ,
ਸਾਡੀ ਬਿਰਤੀ ਹਾਕਮਾਂ ਵਾਲੀ ਹੋ ਹੀ ਨਹੀਂ ਸਕੀ, ਜੇ ਹਾਕਮ ਬਿਰਤੀ ਦੇ ਮਾਲਕ ਹੁੰਦੇ ਤਾਂ ਹਾਕਮ ਬਣਨ ਵੱਲ ਸੋਚਦੇ ਤੇ ਤੁਰਦੇ, ਸਾਨੂੰ ਜ਼ਰਾਈਮਪੇਸ਼ਾ ਬਣਾਉਣ ਵੱਲ ਪੂਰੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਪੂਰੀ ਤਨਦੇਹੀ ਨਾਲ ਫਸ ਵੀ ਗਏ ਅਤੇ ਸਾਡੀਆਂ ਹਰਕਤਾਂ ਕਰਕੇ ਮੋਹਰ ਵੀ ਲੱਗ ਗਈ,
ਜਰੂਰੀ ਨਹੀਂ ਮਾਰ ਕੁੱਟ ਕੇ ਹੀ ਬਦਲਾ ਲੈਣਾ ਹੁੰਦਾ, ਬਦਲਾ ਲੈਣ ਦੇ ਹੋਰ ਉਮਦਾ ਰਸਤੇ ਹਨ, ਆਪਣੇ ਆਪ ਨੂੰ ਇੱਕ ਬਰਾਬਰ ਦੀ ਧਿਰ ਬਣਾ ਕੇ ਪੇਸ਼ ਕਰ ਸਕਦੇ ਹਾਂ, ਧਿਰ ਬਣਾਉਣ ਦਾ ਮਤਲਬ ਹਰ ਪੱਖੋਂ, ਪੜਾਈ ਕਮਾਈ ਇੰਡਸਟਰੀ ਸਮਝ ਸੋਚ ਨਜ਼ਰੀਏ ਹਰ ਖੇਤਰ ਵਿੱਚ ਬਰਾਬਰ ਹੋਣ ਦਾ ਸਾਹਸ ਪੈਦਾ ਕਰੀਏ,ਬਰਾਬਰ ਨਹੀਂ ਸਗੋਂ ਦੋ ਕਦਮ ਅੱਗੇ,,,,
ਅਸੀਂ ਆਵਦੇ ਭਵਿੱਖ ਦਾ ਆਵਦੀਆਂ ਨਸਲਾਂ ਦਾ ਆਵਦੇ ਕਾਰੋਬਾਰ ਦਾ ਹਿਸਾਬ ਕਿਉਂ ਨਹੀਂ ਲਾ ਸਕੇ, ਜਿਹੜਾ ਪੈਸਾ ਸਾਨੂੰ ਸਾਡੇ ਭਵਿੱਖ ਦੀ ਯੋਜਨਾ ਉੱਤੇ ਖਰਚ  ਕਰਨਾ ਚਾਹੀਦਾ ਸੀ ਉਹ ਪੈਸਾ ਲੰਗਰਾਂ ਚ ਨਗਰ ਕੀਰਤਨਾ ਚ ਡੇਰਾਵਾਦ ਨੂੰ ਪ੍ਰਫੁੱਲ ਕਰਨ ਚ ਫੋਕੀ ਟੌਹਰ ਚ ਖਰਚ ਕਰਕੇ ਅਵੇਸਲੇ ਹੋਏ ਰਹੇ ਤੇ ਸਾਡੀਆਂ ਜੜਾਂ ਨੂੰ ਸਾਡੇ ਆਵਦੇ ਤੇਲ ਦਿੰਦੇ ਰਹੇ, ਜੜ੍ਹੀ ਤੇਲ ਦਿੱਤੇ ਦਰੱਖਤ ਸੁੱਕ ਜਾਂਦੇ ਹਨ ਤਬਾਹ ਹੋ ਜਾਂਦੇ ਹਨ!!!!!!
ਹਰਜੀਤ ਸਿੰਘ ਬੀਰੇਵਾਲਾ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਧ ਚਿੰਤਨ
Next article* ਲਿਖੇ ਹੋਏ ਸਾਹ *