(ਸਮਾਜ ਵੀਕਲੀ)
ਘਾਟ ਅਕਲ ਦੀ ਜਿਹੜੀ ਮਿੱਤਰਾ ਕਰ ਦੇਣੀ ਸਭ ਪੂਰੀ।
ਸਿਖਿਆ ਦੇਣੀ ਮੁਕੰਮਲ/ਪੂਰਨ ਛੱਡਣੀ ਨਹੀਂ ਅਧੂਰੀ।
ਸਬਕ ਗੂੜ੍ਹ ਤੋਂ ਗੂੜ੍ਹ ਵੇਖੀਂ ਹੁਣ ਕਿਵੇਂ ਖਾਨੇ ਵਿੱਚ ਵੜਨੇ।
ਪੜ੍ਹਨੇ ਪਾ ਦੂੰ ਪੜ੍ਹਨੇ ਸੱਜਣਾ, ਪੜ੍ਹਨੇ ਪਾ ਦੂੰ ਪੜ੍ਹਨੇ।
‘ਚੋਰ ਨਾਲ਼ੇ ਚਤੁਰਾਈਆਂ’ ਦੱਸੂੰ ਪੈਂਦੀਆਂ ਕਿਹੜੇ ਭਾਅ।
ਕੀ ਬਣਦਾ ਏ ਹੱਥ ਸ਼ੇਰ ਦੀ ਪੂਛ ਦੇ ਉੱਤੇ ਲਾ ?
ਨਾਲੇ਼ ਕਿਹੜੇ ਮੁੱਲ ਪੈਂਦੇ ਨੇ ਸਿੰਙ ਬੋਕ ਦੇ ਫੜਨੇ।
ਪੜ੍ਹਨੇ ਪਾ ਦੂੰ ਪੜ੍ਹਨੇ ਸੱਜਣਾ, ਪੜ੍ਹਨੇ ਪਾ ਦੂੰ ਪੜ੍ਹਨੇ।
ਪਹਿਲਾਂ ਨਹੀਂ ਛੇੜਨਾ ਕੋਈ ਪਰ ਜੇਕਰ ਕੋਈ ਛੇੜੇ।
ਛਿੜ ਛਿੜ ਕੇ ਫੇਰ ਇਹੋ ਜਿਹਾਂ ਦੇ ਕਰਨੇ ਕਿਵੇਂ ਨਿਬੇੜੇ ?
ਕਿੱਲਾਂ, ਕੋਕੇ ਸਭ ਕੁਝ ਦੱਸੂੰ ਕਦੋਂ, ਕਿਵੇਂ ਨੇ ਜੜਨੇ।
ਪੜ੍ਹਨੇ ਪਾ ਦੂੰ ਪੜ੍ਹਨੇ ਸੱਜਣਾ, ਪੜ੍ਹਨੇ ਪਾ ਦੂੰ ਪੜ੍ਹਨੇ।
ਪਿੰਡ ਘੜਾਮੇਂ ਵਿੱਚ ਰੋਮੀਆਂ ਲੈ ਬਾਬਿਆਂ ਤੋਂ ਗਿਆਨ।
‘ਰਾਜੇ ਸੀਹ ਮੁਕਦਮ ਕੁਤੇ’ ਜੁਰਅਤ ਧਰ ਕੇ ਧਿਆਨ।
ਕਲਮ ਕਟਾਰ ਬਣਾ ਕੇ ਗੋਡੇ, ਗਿੱਟੇ, ਮੋਢੇ ਘੜਨੇ।
ਪੜ੍ਹਨੇ ਪਾ ਦੂੰ ਪੜ੍ਹਨੇ ਸੱਜਣਾ, ਪੜ੍ਹਨੇ ਪਾ ਦੂੰ ਪੜ੍ਹਨੇ।
ਰੋਮੀ ਘੜਾਮਾਂ।
(ਵਟਸਪ ਨੰ.) 9855281105