(ਬੁੱਧ ਸਿੰਘ ਨੀਲੋਂ ਦਾ ਸਨਮਾਨ -ਇੱਕ ਸ਼ੁਭ ਸ਼ਗਨ)
(ਸਮਾਜ ਵੀਕਲੀ) ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਵੱਡੇ ਪੱਧਰ ਤੇ ਨਿਘਾਰ ਹੋ ਰਿਹਾ ਹੈ। ਲੰਬੇ ਸਮੇਂ ਤੋਂ, ਬੁੱਧ ਸਿੰਘ ਨੀਲੋਂ, ਇਸ ਨਿਘਾਰ ਲਈ ਜਿੰਮੇਵਾਰ ਅਖੌਤੀ ਵਿਦਵਾਨਾਂ ਦਾ ਖੁਰਾ ਖੋਜ ਰਿਹਾ ਹੈ।
ਸਥਾਪਤੀ ਨੂੰ ਹੱਥ ਪਾਉਣ ਵਾਲੇ ਯੋਧੇ ਨੂੰ, ਸਥਾਪਤੀ ਤੇ ਕਾਬਜ਼ ਧੜੱਲੇਦਾਰਾਂ ਵੱਲੋਂ, ਸਦਾ ਹੀ ਦ੍ਰਿਸ਼ ਤੋਂ ਅਲੋਪ ਕਰਨ ਦਾ ਛੜਯੰਤਰ ਕੀਤਾ ਜਾਂਦਾ ਰਿਹਾ ਹੈ।
ਪਰ ਜਿੱਥੇ ਅਜਿਹੇ ਖਾੜਕੂ, ਖੁੰਭਾਂ ਵਾਂਗ, ਵਾਰ ਵਾਰ ਆਪਣਾ ਸਿਰ ਕੱਢ ਲੈਂਦੇ ਹਨ ਉੱਥੇ ਅਜਿਹੇ ਹੀਰਿਆਂ ਨੂੰ ਪਹਿਚਾਨਣ ਵਾਲੇ ਜੌਹਰੀ, ਅਜਿਹੇ ਹੀਰਿਆਂ ਨੂੰ ਲੱਭ ਕੇ, ਉਨਾਂ ਦਾ ਬਣਦਾ ਮੁੱਲ ਵੀ ਪਾਉਂਦੇ ਰਹਿੰਦੇ ਹਨ।
ਹੁਣੇ ਹੁਣੇ ਜੌਹਰੀਆਂ ਵਾਲਾ ਇਹ ਕਾਰਜ਼ ਰਾਮਪੁਰ ਸਭਾ ਦੇ ਨੌਜਵਾਨ ਅਹੁਦੇਦਾਰਾਂ ਨੇ, 29 ਦਸੰਬਰ ਨੂੰ, ਬੁੱਧ ਸਿੰਘ ਨੀਲੋਂ ਨੂੰ ਸਨਮਾਨਿਤ ਕਰਕੇ ਕੀਤਾ ਹੈ।
ਮਾਂ ਬੋਲੀ ਪੰਜਾਬੀ ਦੇ ਵਿਕਾਸ ਅਤੇ ਪਸਾਰ ਲਈ ਸੰਘਰਸ਼ਸ਼ੀਲ ਹਰ ਵਿਅਕਤੀ ਨੂੰ, ਨੀਲੋਂ ਨੂੰ ਥਾਪੜਾ ਦੇਣ ਅਤੇ ਰਾਮਪੁਰ ਵਾਲਿਆਂ ਦੀ ਇਸ ਚੋਣ ਦੀ ਸ਼ਲਾਘਾ ਕਰਨ ਲਈ, ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly