HOME ਰਾਇਤ ਇੰਟਰਨੈਸਨਲ ਸਕੂਲ, ਰੈਲ ਮਾਜਰਾ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਰਾਇਤ ਇੰਟਰਨੈਸਨਲ ਸਕੂਲ, ਰੈਲ ਮਾਜਰਾ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ

1

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )  ਸੀ ਬੀ ਐਸ ਈ  ਦਿੱਲੀ ਵੱਲੋਂ ਘੋਸ਼ਿਤ ਨਤੀਜਿਆ ਵਿੱਚ ਰਾਇਤ ਇੰਟਰਨੈਸ਼ਨਲ ਸਕੂਲ ਰੈਲਮਾਜਰਾ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਸਥਾ ਦਾ ਮਾਣ ਵਧਾਇਆ ਹੈ। ਪ੍ਰਿੰਸੀਪਲ ਨਵੀਨ ਜੋਸ਼ੀ ਨੇ ਦੱਸਿਆ ਦਸਵੀਂ ਜਮਾਤ ਦੀ ਵਿਦਿਆਰਥਣ ਆਯੂਸ਼ੀ ਨੇ (99.2% )ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋ ਪਹਿਲਾਂ ਸਥਾਨ, ਅਰਮਾਨ ਅੱਤਰ ਨੇ (96.8% ) ਦੂਜਾ ਸਥਾਨ, ਕੁੰਸ਼ ਕਸਾਨਾ (95.6%) ਅਤੇ ਹਰਕੀਰਤ ਕੌਰ ਨੇ (95.6% )ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਜਦ ਕਿ ਰੀਆ ਸੈਣੀ ਨੇ (93.8% ) ਤਨਿਸਕਾ ਚਾਵਲਾ (93.2%) ਅਰਸ਼ੀਆ (92.8,%) ਸਿਮਰਪ੍ਰੀਤ (92.6%), ਪ੍ਰਭਨੂਰ ਮੁੰਦਰਾ (92.2%,) ਦਿਲਪ੍ਰੀਤ (92.2%), ਅੰਕ  ਕਰੀਨਾ ਕਟਾਰੀਆ (91.4%), ਹੁਨਰਵੀਰ (90.6%), ਮਨਪ੍ਰੀਤ (90%), ਸਿਫਤ ਕੌਰ (90.4,) ਇਸਮੀਤ ਕੌਰ (90%,) ਮਹਿਕਪ੍ਰੀਤ ਕੌਰ (90%), ਜੈਸਮੀਨ ਤੇ ਪ੍ਰਭਨੂਰ ਨੇ ਵੀ (90% )ਅੰਕ ਪ੍ਰਾਪਤ ਕਰਕੇ ਬਿਹਤਰੀਨ ਪ੍ਰਦਰਸ਼ਨ ਕਰਕੇ ਸਕੂਲ ਦੀ ਸ਼ੋਭਾ ਵਧਾਈ। ਇਸ ਸ਼ਾਨਦਾਰ ਮੌਕੇ ਤੇ ਰਾਇਤ ਐਜੂਕੇਸ਼ਨਲ ਐਂਡ ਰਿਸਰਚ ਟਰੱਸਟ, ਲੈਮਰਿਨ ਟੈਕ ਸਕਿਲਜ ਯੂਨੀਵਰਸਟੀ ਦੇ ਚਾਂਸਲਰ ਸ਼੍ਰੀ ਨਿਰਮਲ ਸਿੰਘ ਰਾਇਤ, ਵਾਈਸ ਚਾਂਸਲਰ, ਡਾ . ਏ.ਐਸ .ਚਾਵਲਾ , ਰਜਿਸਟਰਾਰ ਡਾ ਬੀ.ਐਸ ਸਤਿਆਲ  ਅਤੇ ਸੀ.ਈ.ਓ. ਵਿਮਲ ਮਨਹੋਤਰਾ  ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਉੱਚੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਸਾਲ ਦਸਵੀਂ ਜਮਾਤ ਦੀ ਪ੍ਰੀਖਿਆ 87 ਵਿਦਿਆਰਥੀਆਂ ਨੇ ਦਿੱਤੀ ਸੀ ਜਿਸ ਵਿੱਚੋਂ 21 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕੀਤੇ ਹਨ । ਸਕੂਲ ਦਾ ਨਤੀਜਾ 100% ਰਿਹਾ। ਉਨਾਂ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪੇ ਅਤੇ ਸਾਰੇ ਅਧਿਆਪਕਾਂ ਨੂੰ ਚੰਗਾ ਨਤੀਜਾ  ਆਉਣ ਦੀ ਖੁਸ਼ੀ ਵਿੱਚ ਵਧਾਈ ਦਿੱਤੀ। ਉਨਾਂ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਸਕੂਲ ਦਾ ਸ਼ਾਨਦਾਰ ਰਿਜ਼ਲਟ ਆਉਣ ਤੇ ਵਿਦਿਆਰਥੀਆਂ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਫੂਡ ਸੇਫਟੀ ਵਿਭਾਗ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ : ਸਹਾਇਕ ਕਮਿਸ਼ਨਰ (ਫੂਡ) ਸ੍ਰੀਮਤੀ ਹਰਪ੍ਰੀਤ ਕੌਰ
Next articleਸੜਕ ਸੁਰੱਖਿਆ ਤੇ ਟ੍ਰੈਫਿਕ ਸੁਧਾਰ ਲਈ ਵਿਧਾਇਕ ਰੰਧਾਵਾ ਦੀ ਮੀਟਿੰਗ