ਤਰਕਸ਼ੀਲਾਂ ਨੇ ਮੌੜਾਂ ਸਕੂਲ ਵਿਖੇ ਦਿੱਤਾ ਵਿਗਿਆਨਕ ਸੋਚ ਦਾ ਸੱਦਾ

(ਸਮਾਜ ਵੀਕਲੀ)

ਵਿਦਿਆਰਥੀਆਂ ਨੂੰ ਤਰਕਸ਼ੀਲ ਸਾਹਿਤ ਵੰਡਿਆ

ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਦੀ ਅਗਵਾਈ ਵਿੱਚ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਚਲਾਈ ਮੁਹਿੰਮ ਦੀ ਲੜੀ ਵਿੱਚ
ਅਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੌੜਾਂ ਵਿਖੇ ਇੱਕ ਤਰਕਸ਼ੀਲ ਪਰੋਗਰਾਮ ਦਿੱਤਾ ਗਿਆ।ਇਸ ਮੌਕੇ ਮਾਸਟਰ ਪਰਮ ਵੇਦ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅੰਧਵਿਸ਼ਵਾਸ਼ਾਂ,ਵਹਿਮਾਂ ਭਰਮਾ,ਵੇਲਾ ਵਿਹਾ ਚੁੱਕੀਆਂ ਰਸਮਾਂ ਤੇ ਰੂੜੀਵਾਦੀ ਵਿਚਾਰਾਂ ਦੀ ਦਲਦਲ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਆਉਣ ਦਾ ਸੱਦਾ ਦਿੱਤਾ।ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਹਿੰਮਤ ,ਲਗਨ ਲਗਾਤਾਰਤਾ ਕੀ,ਕਿਉਂ ਤੇ ਕਿਵੇਂ ਤੇ ਆਧਾਰਿਤ ਵਿਗਿਆਨਕ ਸੋਚ ਦਾ ਲੜ ਫੜ ਕੇ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਅੱਗੇ ਵਧਨ ਦਾ ਭਾਵਪੂਰਨ ਸੁਨੇਹਾ ਦਿੱਤਾ। ਤਰਕਸ਼ੀਲ ਆਗੂਆਂ ਨੇ ਕੁਦਰਤੀ ਵਰਤਾਰਿਆਂ ਜਿਵੇਂ ਬਿਜਲੀ ਚਮਕੀਲਾ, ਬੱਦਲ ਗਰਜਣਾ, ਭੂਚਾਲ, ਤੂਫਾਨ, ਮੀਂਹ, ਹਨੇਰੀ,ਰੁਤਾਂ ਬਦਲਣਾ, ਦਿਨ ਰਾਤ ਬਣਨਾ, ਦਿਨਾਂ, ਮਹੀਨਿਆਂ ,ਰਾਸ਼ੀਆਂ ਦੇ ਨਾਵਾਂ ਆਦਿ ਪ੍ਰਤੀ ਸਾਮਾਜ ਵਿੱਚ ਬਣੇ ਅੰਧਵਿਸ਼ਵਾਸ਼ਾਂ ਦੇ ਸ਼ੰਕਿਆਂ ਦੀ ਨਿਵਿਰਤੀ ਕੀਤੀ। ਉਨ੍ਹਾ ਵਿਦਿਆਰਥੀਆਂ ਨੂੰ ਮਿਹਨਤ,ਲਗਨ ਦੇ ਨਾਲ ਵਿਚਰਦਿਆਂ ਆਪਣਾ ਸੋਚਣ ਢੰਗ ਵਿਗਿਆਨਕ ਬਣਾ ਕੇ ਖੋਜੀ, ਕਾਢੀ ਬਣਨ ਵੱਲ ਪ੍ਰੇਰਿਆ। ਉਨਾਂ ਕਿਹਾ ਇਥੇ ਕੋਈ ਚਮਤਕਾਰ ਨਹੀ, ਘਟਨਾਵਾਂ ਵਾਪਰਦੀਆਂ,ਉਨਾਂ ਦੇ ਕਾਰਨ ਜਾਨਣਾ ਹੀ ਵਿਗਿਆਨਕ ਸੋਚ ਹੈ। ਕਿਸੇ ਅਖੌਤੀ ਸਿਆਣੇ,ਬਾਬੇ ਕੋਲ ਕੋਈ ਗੈਬੀ ਸ਼ਕਤੀ ਨਹੀਂ।ਉਨ੍ਹਾਂ ਕਿਹਾ ਕਿ ਚੰਗਾ ਜੀਵਨ ਜਿਉਣ ਲਈ ਸਾਹਿਤਕ ,ਗਿਆਨ ਵਧਾਊ ਕਿਤਾਬਾਂ ਪੜ੍ਹਨੀਆਂ ਬਹੁਤ ਹੀ ਜ਼ਰੂਰੀ ਹਨ।ਤਰਕਸ਼ੀਲ ਆਗੂ ਰਘਬੀਰ ਸਿੰਘ, ਮਾਸਟਰ ਹਰਪ੍ਰੀਤ ਸਿੰਘ, ਲੈਕਚਰਾਰ ਬਲਵੀਰ ਸਿੰਘ, ਰਾਮ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਅਪਨਾਉਣ ਦਾ ਸੱਦਾ ਦਿੱਤਾ।
ਪ੍ਰਿੰਸੀਪਲ ਜਰਨੈਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵਿਗਿਆਨਕ ਦ੍ਰਿਸ਼ਟੀ ਕੋਣ ਅਪਨਾਉਣ ਲਈ ਪ੍ਰੇਰਤ ਕੀਤਾ ਤੇ ਵਿਦਿਆਰਥੀਆਂ ਨੂੰ ਵਿਗਿਆਨਕ ਵਿਚਾਰਾਂ ਦਾ ਸੱਦਾ ਦੇਣ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ ।ਤਰਕਸ਼ੀਲਾਂ ਨੇ ਵਿਦਿਆਰਥੀਆਂ ਨੂ ਵੱਡੀ ਗਿਣਤੀ ਵਿੱਚ ਤਰਕਸ਼ੀਲ ਸਾਹਿਤ ਵੰਡਿਆ। ਇਸ ਸਿਖਿਆਦਾਇਕ ਤਰਕਸ਼ੀਲ ਪਰੋਗਰਾਮ ਨੇ ਵਿਦਿਆਰਥੀਆਂ ਤੇ ਅਮਿਟ ਛਾਪ ਛੱਡੀ।
ਰਮੇਸ਼ਵਰ ਸਿੰਘ ਪਟਿਆਲਾ ਸੰਪਰਕ ਨੰਬਰ-9914880392

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਰੋਗੀ ਜੀਵਨ ਤੇ ਲੰਬੀ ਉਮਰ ( ਅੱਠਵਾਂ ਅੰਕ)
Next articleਕਿਰਤੀ ਦੀ ਜਿੱਤ