HOME ਤਰਕਸ਼ੀਲ ਸੁਸਾਇਟੀ, ਪੰਜਾਬ (ਰਜਿ:), ਇਕਾਈ ਰੋਪੜ ਦੀ ਮਹੀਨਾਵਾਰ ਮੀਟਿੰਗ ਹੋਈ 

ਤਰਕਸ਼ੀਲ ਸੁਸਾਇਟੀ, ਪੰਜਾਬ (ਰਜਿ:), ਇਕਾਈ ਰੋਪੜ ਦੀ ਮਹੀਨਾਵਾਰ ਮੀਟਿੰਗ ਹੋਈ 

2
ਚੇਤਨਾ ਪਰਖ ਪ੍ਰੀਖਿਆ 29 ਅਤੇ 31 ਅਗਸਤ ਨੂੰ ਕਰਵਾਉਣ ਦਾ ਫੈਸਲਾ ਲਿਆ 
ਰੋਪੜ,    (ਸਮਾਜ ਵੀਕਲੀ)    (ਰੋਮੀ ਘੜਾਮਾਂ): ਤਰਕਸ਼ੀਲ ਸੁਸਾਇਟੀ, ਪੰਜਾਬ (ਰਜਿ:), ਇਕਾਈ ਰੋਪੜ ਦੀ ਮਹੀਨਾਵਾਰ ਮੀਟਿੰਗ ਮੁਖੀ ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ ਖਾਲਸਾ ਸਕੂਲ ਰੋਪੜ ਵਿਖੇ ਹੋਈ। ਮੀਡੀਆ ਵਿਭਾਗ ਮੁਖੀ ਹਰਵਿੰਦਰ ਸੁਖਰਾਮਪੁਰ ਨੇ ਦੱਸਿਆ ਕਿ ਮੀਟਿੰਗ ਵਿੱਚ ਹਿਸਾਬ-ਕਿਤਾਬ ਤੋ ਇਲਾਵਾ ਕਈ ਚਰਚਿਤ ਵਿਸ਼ਿਆਂ ‘ਤੇ ਗੱਲਬਾਤ ਹੋਈ। ਇਸੇ ਦੌਰਾਨ ਸੱਤਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਅਗਸਤ 2025 ਬਾਬਤ ਗੰਭੀਰਤਾ ਨਾਲ਼ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਕਤ ਪ੍ਰੀਖਿਆ 29 ਤੇ 31 ਅਗਸਤ ਨੂੰ ਕਰਵਾਉਣ ਦਾ ਫੈਸਲਾ ਲਿਆ। ਜਿਸ ਲਈ ਵੱਧ ਤੋ ਵੱਧ ਸਕੂਲ ਮੁਖੀਆਂ ਨਾਲ਼ ਰਾਬਤਾ ਕਾਇਮ ਕਰਨ ਲਈ ਮੈਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਮਈ ਮਹੀਨੇ ਵਿੱਚ ਵਿਸ਼ੇਸ ਦਿਨ ਉਁਤੇ ਸੈਮੀਨਾਰ ਕਰਵਾਉਣ ਦਾ ਫੈਸਲਾ ਵੀ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਰਹੱਦ ਉਁਤੇ ਵਿਗੜੇ ਮੌਜੂਦਾ ਹਾਲਾਤ ਬਹੁਤ ਚਿੰਤਾਂਜਨਕ ਹਨ। ਇਨਸਾਨੀਅਤ ਦੀ ਸਲਾਮਤੀ ਲਈ ਜੰਗ ਮਸਲੇ ਦਾ ਹੱਲ ਨਹੀ ਹੈ। ਜੰਗ ਦੌੋਰਾਨ ਹੋਏ ਜਾਨੀ ਅਤੇ ਮਾਲੀ ਨੁਕਸਾਨ ਦੀ ਭਰਪਾਈ ਕਦੇ ਨਹੀ ਹੋ ਸਕਦੀ।  ਸਰਹੱਦ ਉੱਤੇ ਡਿਊਟੀ ‘ਤੇ ਤੈਨਾਤ ਦੇਸ਼ ਦੇ ਰਾਖੇ ਵੀਰ ਜਵਾਨਾਂ ਅਤੇ ਗੋਲਾਬਾਰੀ ਦੋਰਾਨ ਜਾਨ ਗੁਆ ਚੁੱਕੇ ਸ਼ਹੀਦ ਜਵਾਨਾਂ ਨੂੰ ਦਿਲੋ ਸਲਾਮ ਹੈ। ਇਸ ਮੌਕੇ ਹਰਨੇਕ ਚੱਕ ਕਰਮਾਂ, ਪਵਨ ਰੱਤੋਂ, ਸ਼ੈਲਿੰਦਰ ਸੁਹਾਲੀ, ਮਾ: ਪਰਵਿੰਦਰ, ਇਕਬਾਲ ਬੇਲਾ, ਸੋਹਣ ਲਾਲ ਅਤੇ ਹੋਰ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਕਸ ‘ਤੇ ਬਿਗ ਬੀ ਨੇ ਆਪ੍ਰੇਸ਼ਨ ਸਿੰਦੂਰ ‘ਤੇ ਚੁੱਪੀ ਤੋੜੀ
Next articleਤੇਜ ਰਫਤਾਰ ਕਾਰ ਦੀ ਟੱਕਰ ਦੌਰਾਨ ਨੌਜਵਾਨ ਦੀ ਮੌਕੇ ਤੇ ਮੌਤ ਕਰ ਚਾਲਕ ਗੰਭੀਰ ਜਖਮੀ ।