ਨਵਾਂਸ਼ਹਿਰ ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ )-ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਜੋਨ ਨਵਾਂਸ਼ਹਿਰ ਦੀ ਮੀਟਿੰਗ ਜੋਨ ਦੇ ਜਥੇਬੰਦਕ ਮੁਖੀ ਸੱਤਪਾਲ ਸਲੋਹ ਜੀ ਦੀ ਪ੍ਰਧਾਨਗੀ ਹੇਠ ਸਲੋਹ ਵਿਖੇ ਹੋਈ।ਸਭ ਤੋਂ ਪਹਿਲਾਂ ਸੁਸਾਇਟੀ ਦੇ ਬੁਲਾਰਾ ਤਰਕਸ਼ੀਲ ਮੈਗਜ਼ੀਨ ਦੀ ਵੰਡ ਇਕਾਈਆਂ ਦੇ ਜਥੇਬੰਦਕ ਮੁਖੀਆਂ ਨੂੰ ਕੀਤੀ ਗਈ ਅਤੇ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ। ਸੱਭਿਆਚਾਰ ਵਿਭਾਗ ਪੰਜਾਬ ਦੇ ਮੁਖੀ ਜੋਗਿੰਦਰ ਕੁੱਲੇਵਾਲ ਨੇ ਸੂਬਾ ਕਮੇਟੀ ਦੀ ਮੀਟਿੰਗ ਚ, ਲਏ ਫੈਸਲਿਆਂ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਪਹਿਲੇ ਸਥਾਨਾਂ ਤੇ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕਰਾਏ ਗਏ ਸੂਬਾ ਪੱਧਰੀ ਇਨਾਮ ਵੰਡ ਸਮਾਗਮ ਬਾਬਤ ਵੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਸੂਬਾ ਪੱਧਰ ਤੇ ਜੋਨਾ ਦੇ ਸਨਮਾਨ ਵਿੱਚ ਜੋਨ ਨਵਾਂਸ਼ਹਿਰ ਦੀ ਇਕਾਈ ਗੜ੍ਹਸ਼ੰਕਰ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜੋਨ ਮੀਡੀਆ ਮੁਖੀ ਮਾਸਟਰ ਜਗਦੀਸ਼ ਰਾਏ ਪੁਰ ਡੱਬਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਕੁੱਲੇਵਾਲ ਵਿਖੇ ਜੋਨ ਨਵਾਂਸ਼ਹਿਰ ਵੱਲੋਂ ਕਰਵਾਈ ਪਰਿਵਾਰਕ ਮਿਲਣੀ, ਛਿਮਾਹੀ ਇਕੱਤਰਤਾ ਅਤੇ ਪੁਸਤਕ “ਅੰਧਵਿਸ਼ਵਾਸਾਂ ਦਾ ਜੂੜ ਕਿਵੇਂ ਵੱਢੀਏ” ਗੋਸ਼ਟੀ ਸੰਬੰਧੀ ਰੀਵਿਊ ਕੀਤਾ ਗਿਆ। ਇਸ ਸਮਾਗਮ ਨੂੰ ਸਾਰੇ ਸਾਥੀਆਂ ਵੱਲੋਂ ਸਫਲ ਐਲਾਨਿਆ ਗਿਆ।ਇਸ ਸਮਾਗਮ ਵਿੱਚ ਬੁਲਾਰੇ ਸੂਬਾ ਮੀਡੀਆ ਮੁਖੀ ਸੁਮੀਤ ਸਿੰਘ ਅੰਮ੍ਰਿਤਸਰ ਵਲੋਂ ਦਿੱਤੀ ਜਾਣਕਾਰੀ ਵੀ ਲਾਜਵਾਬ ਸੀ। ਇਸ ਤੋਂ ਉਪਰੰਤ ਚੇਤਨਾ ਪਰਖ ਪ੍ਰੀਖਿਆ ਦਾ ਰੀਵਿਊ ਕੀਤਾ। ਜੋਨ ਪੱਧਰੀ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਇਨਾਮ ਅਤੇ ਸਨਮਾਨ ਪੱਤਰ ਇਕਾਈਆਂ ਨੂੰ ਸੌਂਪੇ ਗਏ। ਹਿਸਾਬ ਕਿਤਾਬ ਕੀਤਾ ਗਿਆ। ਇਸ ਮੌਕੇ ਜੋਨ ਵਿੱਤ ਸਕੱਤਰ ਸੁਖਵਿੰਦਰ ਗੋਗਾ, ਰੂਬੀ ਬੰਗਾ, ਬਲਵਿੰਦਰ ਕੌਰ ਸਲੋਹ,ਬੇਟੀ ਸਿੰਮੀ ਸਲੋਹ ਬਲਜਿੰਦਰ ਸਵਾਜਪੁਰ, ਮਾਸਟਰ ਨਰੇਸ਼ ਗੜ੍ਹਸ਼ੰਕਰ,ਮਾ. ਰਾਮਪਾਲ ਰਾਹੋਂ ਆਦਿ ਹਾਜ਼ਰ।
ਮਾਸਟਰ ਜਗਦੀਸ਼
ਮੀਡੀਆ ਮੁਖੀ ਜੋਨ ਨਵਾਂਸ਼ਹਿਰ।
ਫੋਨ:9417434038
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj