ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਦਿੜ੍ਹਬਾ ਦਾ ਚੋਣ ਇਜਲਾਸ ਹੋਇਆ, ਹਰਮੇਸ਼ ਸਿੰਘ ਮੇਸ਼ੀ ਬਣੇ ਇਕਾਈ ਦੇ ਜਥੇਬੰਦਕ ਮੁਖੀ

ਸੰਗਰੂਰ  (ਸਮਾਜ ਵੀਕਲੀ) ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਦਿੜ੍ਹਬਾ ਦਾ ਚੋਣ ਇਜਲਾਸ ਜੋਨ ਆਗੂ ਨਾਇਬ ਸਿੰਘ ਰਟੋਲਾਂ ਦੀ ਪ੍ਰਧਾਨਗੀ ਹੇਠ ਹੋਇਆ ।ਇਸ ਇਜਲਾਸ ਦੌਰਾਨ ਨਵੇਂ ਸ਼ੈਸ਼ਨ ਦੀ ਚੋਣ ਤੋਂ ਪਹਿਲਾਂ ਪਿਛਲੇ ਸੈਸ਼ਨ ਦੇ ਕੰਮਾਂ ਦਾ ਲੇਖਾ ਜੋਖਾ  ਕੀਤਾ ਗਿਆ  । ਇਸ ਉਪਰੰਤ ਪਹਿਲੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ । ਜੋਨ ਆਗੂ ਨਾਇਬ ਸਿੰਘ ਦੀ ਨਿਗਰਾਨੀ ਹੇਠ ਨਵੇਂ ਸੈਸ਼ਨ 2025-27 ਦੋ ਸਾਲਾਂ ਦੀ ਚੋਣ ਕੀਤੀ ਗਈ । ਸਰਬਸੰਮਤੀ ਨਾਲ ਹਰਮੇਸ਼ ਸਿੰਘ ਮੇਸ਼ੀ ਨੂੰ ਇਕਾਈ ਜਥੇਬੰਦਕ  ਵਿਭਾਗ ਦੇ ਮੁਖੀ, ਸਹਿਦੇਵ ਚੱਠਾ ਨੂੰ ਵਿੱਤ ਅਤੇ ਮੈਂਗਜੀਨ ਵੰਡ ਵਿਭਾਗ, ਮਨਪ੍ਰੀਤ ਸਿੰਘ ਰਾਣਾ ਨੂੰ ਮਾਨਸਿਕ  ਸਿਹਤਮਸ਼ਵਰਾ ਵਿਭਾਗ ,ਹਰਬੰਸ ਸਿੰਘ ਛਾਜਲੀ ਮੀਡੀਆ ਵਿਭਾਗ ਅਤੇ ਗੁਰਤੇਜ ਸਿੰਘ ਜੀ ਨੂੰ ਸੱਭਿਆਚਾਰ ਵਿਭਾਗ ਦੀ ਜਿੰਮੇਵਾਰੀ ਦਿੱਤੀ ਗਈ । ਗੁਰਜੰਟ ਸਿੰਘ ਬਣਵਾਲਾ  ਨੂੰ ਡੈਲੀਗੇਟ ਚੁਣਿਆ ਗਿਆ ।
ਭਵਿੱਖ ਵਿੱਚ ਸੁਸਾਇਟੀ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਅਤੇ ਟੀਚਿਆਂ ਨੂੰ ਪੂਰਾ ਕਰਨ ਲਈ ਤਨਦੇਹੀ ਨਾਲ ਮਿਹਨਤ ਕਰਨ ਦਾ ਪੂਰੀ ਆਗੂ ਟੀਮ ਅਤੇ ਇਕਾਈ ਮੈਂਬਰਾਂ ਨੇ ਪ੍ਰਣ ਲਿਆ ।
ਮਾਸਟਰ ਪਰਮਵੇਦ 
ਜੋਨ ਜਥੇਬੰਦਕ ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਹਿਤਪੁਰ ਵਿਖੇ ਖੁਲਿਆ ਪੰਜਾਬ ਡਾਇਗਨੋਸਟਿਕ ਸੈਂਟਰ – ਹਰ ਤਰ੍ਹਾਂ ਦੇ ਸਕੈਨ ਕੀਤੇ ਜਾਂਦੇ ਹਨ ।
Next articleਸਰਕਾਰੀ ਐਲੀਮੈਂਟਰੀ ਸਕੂਲ ਛੰਨਾਂ ਸ਼ੇਰ ਸਿੰਘ ਵਿਖੇ ਵਰਲਡ ਕਬੱਡੀ ਕੱਪ ਦੀ ਖਿਡਾਰਨ ਤੇ ਖਿਡਾਰੀ ਵਿਸ਼ੇਸ਼ ਤੌਰ ਤੇ ਸਨਮਾਨਿਤ