ਸੰਗਰੂਰ (ਸਮਾਜ ਵੀਕਲੀ) ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਸੰਗਰੂਰ -ਬਰਨਾਲਾ ਦੇ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਰੂਰ- ਬਰਨਾਲਾ ਜੋਨ ਵਿੱਚ ਸ਼ਾਮਲ ਇਕਾਈ ਭਦੌੜ ਦਾ ਚੋਣ ਇਜਲਾਸ ਸੂਬਾ ਜਥੇਬੰਦਕ ਮੁਖੀ ਮਾਸਟਰ ਰਜਿੰਦਰ ਭਦੌੜ ਅਤੇ ਗੁਰਪ੍ਰੀਤ ਸ਼ਹਿਣਾ ਜੀ ਦੀ ਪ੍ਰਧਾਨਗੀ ਹੇਠ ਹੋਇਆ ।ਇਸ ਇਜਲਾਸ ਦੌਰਾਨ ਨਵੇਂ ਸ਼ੈਸ਼ਨ ਦੀ ਚੋਣ ਤੋਂ ਪਹਿਲਾਂ ਪਿਛਲੇ ਸੈਸ਼ਨ ਦੇ ਲੇਖੇ ਜੋਖੇ ਦਾ ਹਿਸਾਬ ਕਿਤਾਬ ਕੀਤਾ ਗਿਆ ਅਤੇ ਪਿਛਲੇ ਦੋ ਸਾਲਾਂ ਦੇ ਕੰਮਾਂ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ ਗਈ । ਇਸ ਉਪਰੰਤ ਪਹਿਲੀ ਕਾਰਜਕਾਰੀ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ।
ਸੂਬਾ ਮੁਖੀ ਰਜਿੰਦਰ ਭਦੌੜ ਜੀ ਦੀ ਨਿਗਰਾਨੀ ਹੇਠ ਨਵੇਂ ਸੈਸ਼ਨ ਦੀ ਚੋਣ ਕੀਤੀ ਗਈ । ਸਰਬਸੰਮਤੀ ਨਾਲ ਦੁਬਾਰਾ ਕੁਲਦੀਪ ਨੈਣੇਵਾਲ ਨੂੰ ਇਕਾਈ ਜਥੇਬੰਦਕ ਵਿਭਾਗ ਦੇ ਮੁਖੀ, ਗੁਰਪ੍ਰੀਤ ਸ਼ਹਿਣਾ ਨੂੰ ਵਿੱਤ ਅਤੇ ਮੈਂਗਜੀਨ ਵੰਡ ਵਿਭਾਗ, ਮੱਖਣ ਭੋਤਨਾ ਨੂੰ ਮਾਨਸਿਕ ਸਿਹਤ ਵਿਭਾਗ, ਮਾਸਟਰ ਗੁਰਮੇਲ ਭੁਟਾਲ ਜੀ ਨੂੰ ਮੀਡੀਆ ਵਿਭਾਗ ਅਤੇ ਸ਼੍ਰੀਮਤੀ ਹਰਪ੍ਰਕਾਸ਼ ਕੌਰ ਜੀ ਨੂੰ ਸੱਭਿਆਚਾਰ ਵਿਭਾਗ ਦੀ ਜਿੰਮੇਵਾਰੀ ਦਿੱਤੀ ਗਈ । ਮਾ ਰਜਿੰਦਰ ਭਦੌੜ, ਕੁਲਦੀਪ ਨੈਣੇਵਾਲ ਅਤੇ ਗੁਰਪ੍ਰੀਤ ਸ਼ਹਿਣਾ ਨੂੰ ਡੈਲੀਗੇਟ ਨਿਯੁਕਤ ਕੀਤਾ ਗਿਆ , ਜੋ ਸੂਬਾ ਅਤੇ ਜੋਨ ਦੇ ਚੋਣ ਇਜਲਾਸ ਵਿੱਚ ਭਾਗ ਲੈਣਗੇ । ਭਵਿੱਖ ਵਿੱਚ ਸੁਸਾਇਟੀ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਅਤੇ ਟੀਚਿਆਂ ਨੂੰ ਪੂਰਾ ਕਰਨ ਲਈ ਤਨਦੇਹੀ ਨਾਲ ਮਿਹਨਤ ਕਰਨ ਦਾ ਪੂਰੀ ਆਗੂ ਟੀਮ ਅਤੇ ਇਕਾਈ ਮੈਂਬਰਾਂ ਨੇ ਪ੍ਰਣ ਲਿਆ । ਅੱਜ ਦੇ ਇਸ ਇਜਲਾਸ ਵਿੱਚ ਚੁਣੇ ਗਏ ਆਗੂਆਂ ਤੋਂ ਇਲਾਵਾ ਡਾ ਵਿਪਨ ਗੁਪਤਾ, ਸੁਖਦੇਵ ਸਿੰਘ ਸੰਧੂ ਕਲਾਂ, ਬੇਅੰਤ ਸਿੰਘ ਭਦੌੜ, ਰਣਜੀਤ ਸਿੰਘ ਭਦੌੜ, ਵੀਰਪਾਲ ਕੌਰ ਸ਼ਹਿਣਾ, ਮਨੀਸ਼ਾ ਰਾਣੀ ਨੈਣੇਵਾਲ ,ਸੁਰਿੰਦਰ ਕੌਰ ਭੁਟਾਲ ਸਾਥੀ ਹਾਜਰ ਸਨ ।
ਮਾਸਟਰ ਪਰਮਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj