ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ )- ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨ ਵਾਲੇ ਸ੍ਰੀਮਤੀ ਜਸਵੀਰ ਕੌਰ ਦੀ ਨਿੱਘੀ ਯਾਦ ਨੂੰ ਸਮਰਪਿਤ ਤਰਕਸ਼ੀਲ ਆਗੂ ਮਾ. ਜਗਦੀਸ਼ ਰਾਏਪੁਰ ਡੱਬਾ ਅਤੇ ਪਰਿਵਾਰ ਵੱਲੋਂ “ਕੀ ਕਹਿੰਦੀ ਹੈ ਜਨਮ ਕੁੰਡਲੀ?” ਵਿਸ਼ੇ ‘ਤੇ ਸੈਮੀਨਾਰ ਕਰਵਾਇਆ। ਯੂਨੀਵਰਸਲ ਪਬਲਿਕ ਸਕੂਲ ਕੁੱਲੇਵਾਲ ਵਿਖੇ ਇਹ ਜੋਨ ਪੱਧਰੀ ਸੈਮੀਨਾਰ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਕਰਵਾਇਆ ਗਿਆ।ਯਾਦ ਰਹੇ ਕਿ 17 ਫਰਵਰੀ 2023 ਨੂੰ ਤਰਕਸ਼ੀਲ ਆਗੂ ਸ੍ਰੀਮਤੀ ਜਸਵੀਰ ਕੌਰ ਜੀ ਦੀ ਅਚਨਚੇਤ ਮੌਤ ਉਪਰੰਤ ਉਸ ਦੀਆਂ ਅੱਖਾਂ ਦੋ ਲੋੜਵੰਦਾਂ ਨੂੰ ਦਿੱਤੀਆਂ ਗਈਆਂ ਅਤੇ ਮ੍ਰਿਤਕ ਸਰੀਰ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਖੋਜ ਕਾਰਜਾਂ ਲਈ ਭੇਂਟ ਕੀਤਾ ਗਿਆ ਸੀ। ਸੈਮੀਨਾਰ ਦੇ ਮੁੱਖ ਬੁਲਾਰੇ ਮਾ.ਸੁਰਜੀਤ ਦੌਧਰ ਜੀ ਨੇ ਜਨਮ ਕੁੰਡਲੀਆਂ ਕਿਵੇਂ ਬਣਦੀਆਂ ਹਨ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਜੋਤਿਸ਼ ਝੂਠ ਹੈ ਇਸ ਵਿੱਚ ਕੋਈ ਵੀ ਸਚਾਈ ਨਹੀਂ ਹੈ। ਅਖੌਤੀ ਜੋਤਿਸ਼ ਵਿੱਦਿਆ ਦੇ ਮਾਹਿਰ ਭੋਲੇ ਭਾਲੇ ਲੋਕਾਂ ਨੂੰ ਗ੍ਰਹਿ ਚਾਲਾਂ ਦੇ ਚੱਕਰਾਂ ਵਿੱਚ ਫਸਾ ਕੇ ਉਨ੍ਹਾਂ ਦੀ ਆਰਥਿਕ ਤੇ ਮਾਨਸਿਕ ਲੁੱਟ ਸ਼ਰੇਆਮ ਕਰਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਵਿਗਿਆਨਕ ਸੋਚ ਦੇ ਧਾਰਨੀ ਬਣਕੇ ਆਪਣੀ ਲੁੱਟ ਖਸੁੱਟ ਤੋਂ ਬਚਿਆ ਜਾਵੇ। ਇਸ ਮੌਕੇ ਉਨ੍ਹਾਂ ਜੋਤਿਸ਼ ਮਾਹਿਰਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜਦੋਂ ਮਰਜ਼ੀ ਤਰਕ ਅਧਾਰਤ ਸੰਵਾਦ ਰਚਾਕੇ ਨਕਦ ਇਨਾਮ ਜਿੱਤ ਸਕਦੇ ਹਨ ਤੇ ਅਸੀਂ ਸਵਾਗਤ ਕਰਾਂਗੇ। ਇਸ ਮੌਕੇ ਸੰਬੋਧਨ ਕਰਦਿਆਂ ਜੋਗਿੰਦਰ ਕੁੱਲੇਵਾਲ ਮੁਖੀ ਸੱਭਿਆਚਾਰਕ ਵਿਭਾਗ, ਜੋਨ ਦੇ ਜਥੇਬੰਦਕ ਮੁਖੀ ਸੱਤਪਾਲ ਸਲੋਹ ਅਤੇ ਮਾਸਟਰ ਜਗਦੀਸ਼ ਰਾਏਪੁਰ ਡੱਬਾ ਵਲੋਂ ਤਰਕਸ਼ੀਲ ਸੁਸਾਇਟੀ ਪੰਜਾਬ ਦੁਆਰਾ ਸਰੀਰਦਾਨ ਅੰਗਦਾਨ ਸੰਬੰਧੀ ਪਾਏ ਵਡਮੁੱਲੇ ਯੋਗਦਾਨ ਸੰਬੰਧੀ ਵਿਸਥਾਰ ਚ,ਚਾਨਣਾ ਪਾਇਆ। ਉਹਨਾਂ ਲੋਕਾਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੁਖਵਿੰਦਰ ਲੰਗੇਰੀ ਨੇ ਜਾਦੂ ਦੇ ਟਰਿੱਕ ਦਿਖਾ ਕੇ ਲੋਕਾਂ ਦੇ ਮਨਾਂ ਵਿੱਚੋਂ ਜਾਦੂ ਪ੍ਰਤੀ ਸ਼ੰਕਿਆਂ ਨੂੰ ਦੂਰ ਕੀਤਾ। ਉਹਨਾਂ ਵਲੋਂ ਤਰਕਸ਼ੀਲ ਸਾਹਿਤ ਦੀ ਬੁੱਕ ਸਟਾਲ ਵੀ ਲਗਾਈ ਗਈ। ਪਿੰਡ ਮਾਈਦੱਤਾ ਦੇ ਸਰਪੰਚ ਨਿੰਦਰ ਜੀ ਵਲੋਂ ਤਰਕਸ਼ੀਲ ਵਿਚਾਰਧਾਰਾ ਨੂੰ ਪ੍ਰਦਰਸ਼ਿਤ ਕਰਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਪ੍ਰਿੰਸੀਪਲ ਡਾ.ਬਿੱਕਰ ਸਿੰਘ, ਮਾ.ਨਰੇਸ਼ , ਅਮਰਜੀਤ ਲਿੱਟ ,ਮਾ.ਰਾਜ ਕੁਮਾਰ, ਰਣਜੀਤ ਸਿੰਘ ਰਾਏਪੁਰ ਡੱਬਾ, ਮੋਹਨ ਬੀਕਾ, ਬਲਜੀਤ ਖਟਕੜ, ਕੁਲਵਿੰਦਰ ਖਟਕੜ, ਰਸ਼ਪਾਲ ਖਟਕੜ, ਹਰਜਿੰਦਰ ਸੂੰਨੀ,ਸੰਤੋਸ਼ ਖਟਕੜ, ਹਰਮਨਜੀਤ, ਬਿਮਲਾ ਰਾਣੀ, ਮਨਜੀਤ ਕੌਰ, ਅਸ਼ੋਕ ਕੁਮਾਰ,ਕਮਲਜੀਤ ਕੌਰ ਕੁੱਲੇਵਾਲ,ਮਾ.ਪਰਮਜੀਤ ਖਮਾਚੋਂ, ਸੁਰੇਸ਼ ਕਰਨਾਣਾ, ਰਵਿੰਦਰ ਖੈੜ, ਕਮਲਜੀਤ ਕੌਰ ਖਟਕੜ,ਦਿੰਦੀ ਪੇਂਟਰ,ਹਰਦਿਆਲ ਸਿੰਘ, ਡਾ.ਰਾਮ ਲਾਲ ਸਰਪੰਚ ਹਾਜੀਪੁਰ ਆਦਿ ਹਾਜ਼ਰ ਸਨ।
ਮਾਸਟਰ ਜਗਦੀਸ਼ ਰਾਏਪੁਰ ਡੱਬਾ।
ਫੋਨ 9417434038
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj