ਰਾਸ਼ਟਰੀਆ ਵਾਲਮੀਕਿ ਸਭਾ ਨੂੰ ਮਿਲਿਆ ਬਾਲ ਯੋਗੀ ਪ੍ਰਗਟ ਨਾਥ ਜੀ ਦਾ ਪੂਰਾ ਸਮਰਥਨ ਅਤੇ ਅਸ਼ੀਰਵਾਦ- ਸਰਪ੍ਰਸਤ ਅਤੁਲ ਹੰਸ, ਪੁਨੀਤ ਭੱਟੀ।
ਕਪੂਰਥਲਾ,(ਸਮਾਜ ਵੀਕਲੀ) (ਕੌੜਾ)-ਬੀਤੇ ਦਿਨੀ ਰਾਸ਼ਟਰੀਆ ਵਾਲਮੀਕਿ ਸਭਾ ਦੇ ਹਾਈ ਕਮਾਂਡ ਜਿਸ ਵਿੱਚ ਸਰਪ੍ਰਸਤ ਵਿਜੈ ਹੰਸ ਅਤੇ ਪੁਨੀਤ ਭੱਟੀ ਬਾਲ ਯੋਗੀ ਪ੍ਰਗਟ ਨਾਥ ਜੀ ਨੂੰ ਮਿਲਣ ਉਹਨਾਂ ਦੇ ਡੇਰਾ ਪਿੰਡ ਰਹੀਮ ਪੁਰ ਜਲੰਧਰ ਵਿਖੇ ਮਿਲੇ ਅਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਂਝੇ ਤੌਰ ਤੇ ਸਰਪ੍ਰਸਤ ਅਤੁਲ ਹੰਸ ਅਤੇ ਪੁਨੀਤ ਭੱਟੀ ਨੇ ਕਿਹਾ ਕਿ ਬਾਲ ਯੋਗੀ ਪ੍ਰਗਟ ਨਾਥ ਜੀ ਨਾਲ ਚੱਲੀ 2 ਘੰਟੇ ਮੀਟਿੰਗ ਵਿੱਚ ਰਾਸ਼ਟਰੀਆ ਵਾਲਮੀਕਿ ਸਭਾ ਨੇ ਆਪਣੀਆਂ ਹੁਣ ਤੱਕ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਪ੍ਰਾਪਤੀਆਂ ਬਾਰੇ ਦੱਸਿਆ ਜਿਸ ਤੋਂ ਬਾਲ ਯੋਗੀ ਪ੍ਰਗਟ ਨਾਥ ਜੀ ਬੜ੍ਹੇ ਹੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਕਿਹਾ ਤੁਹਾਡੀ ਰਾਸ਼ਟਰੀਆ ਵਾਲਮੀਕਿ ਸਭਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਮੇਰਾ ਅਸ਼ੀਰਵਾਦ ਅਤੇ ਸਮਰਥਨ ਹਮੇਸ਼ਾਂ ਤੁਹਾਡੀ ਸਭਾ ਦੇ ਨਾਲ ਰਹੇਗਾ। ਇਸ ਮੌਕੇ ਸਰਪ੍ਰਸਤ ਵਿਜੈ ਹੰਸ, ਵਾਈਸ ਪ੍ਰੈਜ਼ੀਡਂਟ ਪੁਨੀਤ ਭੱਟੀ, ਪ੍ਰੇਮ ਭੱਟੀ ਆਗੂ, ਅਰਸ਼ਦੀਪ ਸਿੰਘ ਆਦਮਪੁਰ, ਦੀਪਕ ਗਿੱਲ ਯੂਥ ਸਕੱਤਰ ਪੰਜਾਬ, ਮੁਕੇਸ਼ ਹੰਸ, ਅਸ਼ਵਨੀ ਸ਼ਰਮਾ, ਗੁਰਵਿੰਦਰ ਸਿੰਘ ਕਾਹਲਵਾਂ ਪੰਜਾਬ ਪ੍ਰਧਾਨ, ਡਾ ਪਰਮਜੀਤ ਸਿੰਘ ਜਿਲ੍ਹਾ ਚੇਅਰਮੈਨ ਕਪੂਰਥਲਾ, ਡਾਕਟਰ ਨਛੱਤਰ ਲਾਲ ਰਾਣਾ ਡਡਵਿੰਡੀ, ਸੁਖਵਿੰਦਰ ਸਿੰਘ ਪੰਜਾਬ ਚੇਅਰਮੈਨ,ਬਾਬਾ ਨਿਰਵੈਰ ਸਿੰਘ ਸਲਾਹਕਾਰ, ਅਮਰਜੀਤ ਸਿੰਘ ਕੌਮੀ ਮੁੱਖ ਆਗੂ, ਸ਼ੇਖਰ ਹੰਸ, ਕਮਲਜੀਤ ਸਿੰਘ ਅਤੇ ਕੁਲਦੀਪ ਸਿੰਘ ਲੋਹੀਆਂ ਆਦਿ ਹਾਜ਼ਰ ਸਨ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly