ਚੰਡੀਗੜ੍ਹ (ਸਮਾਜ ਵੀਕਲੀ): ਰੈਪਰ ਤੇ ਸੰਗੀਤ ਕੰਪੋਜ਼ਰ ਯੋ-ਯੋ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਨੇ ਹਾਲ ਹੀ ਵਿੱਚ ਹਨੀ ਸਿੰਘ ਖ਼ਿਲਾਫ਼ ਘਰੇਲੂ ਹਿੰਸਾ ਦੇ ਦੋਸ਼ ਹੇਠ ਕੇਸ ਦਰਜ ਕਰਵਾਇਆ ਹੈ। ਇਸ ਜੋੜੇ ਦਾ ਵਿਆਹ 2011 ਵਿੱਚ ਹੋਇਆ ਸੀ ਪਰ ਦੋਹਾਂ ਨੇ ਵਿਆਹ ਦਾ ਖੁਲਾਸਾ 2014 ਵਿੱਚ ਕੀਤਾ ਸੀ। ਸ਼ਾਲਿਨੀ ਨੇ ਦਰਜ ਕਰਵਾਏ ਕੇਸ ਵਿੱਚ ਦੱਸਿਆ ਹੈ ਕਿ ਹਨੀ ਸਿੰਘ ਉਸ ਨਾਲ ਕੁੱਟਮਾਰ ਕਰਦਾ ਸੀ। ਉਸ ਨੇ ਹਨੀ ਸਿੰਘ ਤੋਂ 10 ਕਰੋੜ ਰੁਪਏ ਹਰਜਾਨਾ ਵੀ ਮੰਗਿਆ ਹੈ ਤੇ ਪ੍ਰਤੀ ਮਹੀਨਾ ਪੰਜ ਲੱਖ ਰੁਪਏ ਦੀ ਮੰਗ ਕੀਤੀ ਹੈ ਤਾਂ ਕਿ ਉਹ ਦਿੱਲੀ ਵਾਲੇ ਮਕਾਨ ਦਾ ਕਿਰਾਇਆ ਦੇ ਸਕੇ।
ਸ਼ਾਲਿਨੀ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਉਹ ਹਨੀ ਸਿੰਘ ਨਾਲ ਰਹਿ ਕੇ ਖੁਸ਼ ਨਹੀਂ ਸੀ। ਉਸ ਨੇ ਕਿਹਾ ਕਿ ਇਨਸਾਨ ਭਾਵੇਂ ਸਮਾਜ ਦੇ ਕਿਸੇ ਵੀ ਵਰਗ ਨਾਲ ਸਬੰਧਤ ਹੋਵੇ, ਘਰੇਲੂ ਕਸ਼ਟ ਸਹਿਣ ਦੇ ਮਾਮਲੇ ਵਿੱਚ ਹਰ ਔਰਤ ਦਾ ਇਕੋ ਜਿਹਾ ਹਾਲ ਹੈ। ਜਦੋਂ ਤੱਕ ਔਰਤ ਸਹਿੰਦੀ ਰਹਿੰਦੀ ਹੈ, ਉਸ ਨੂੰ ਸੰਸਕਾਰੀ ਕਿਹਾ ਜਾਂਦਾ ਹੈ। ਜਦੋਂ ਉਹ ਕਸ਼ਟਾਂ ਦਾ ਵਿਰੋਧ ਕਰਦੀ ਹੈ ਤਾਂ ਉਸ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ। ਇਸੇ ਦੌਰਾਨ ਹਨੀ ਸਿੰਘ ਵੱਲੋਂ ਇਸ ਪੋਸਟ ਬਾਰੇ ਫਿਲਹਾਲ ਕੋਈ ਜਵਾਬ ਨਹੀਂ ਦਿੱਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly