(ਸਮਾਜ ਵੀਕਲੀ)
ਬੇਹੋਸ਼ੀ ਵਰਗੀ ਹਾਲਤ ਵਿੱਚੋਂ ਉਹ ਹੋਸ਼ ਵਿੱਚ ਆਈ। ਆਪਣੇ ਆਪ ਨੂੰ ਸੰਭਾਲਿਆ। ਆਪਣੇ ਵਾਲਾਂ ਵਿੱਚ ਹੱਥ ਫੇਰਿਆ ਤੇ ਕੱਪੜਿਆਂ ਦੇ ਵੱਟ ਠੀਕ ਕੀਤੇ। -ਹੁਣ ਮੇਰੇ ਲਈ ਆਤਮ ਹੱਤਿਆ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਬਚਿਆ–? ਉਸ ਆਪੇ ਨਾਲ ਸੰਵਾਦ ਰਚਾਇਆ। ਠੋਸ ਇਰਾਦਾ ਕਰਦਿਆਂ ਉਹ ਖੁਦਕੁਸ਼ੀ ਕਰਨ ਲਈ ਸ਼ਹਿਰ ਦੇ ਲਾਗਲੀ ਨਹਿਰ ਵੱਲ ਦੌੜਣ ਵਰਗੀ ਅਵੱਸਥਾ ਵਿੱਚ ਤੁਰਨ ਲੱਗੀ। ਪਰ ਜਦੋਂ ਨਹਿਰ ਵਿੱਚ ਛਾਲ ਮਾਰਨ ਲੱਗੀ ਤਾਂ ਪਾਣੀ ਵਿੱਚ ਉਸਨੂੰ ਆਪਣਾ ਅਕਸ ਨਜ਼ਰ ਆਇਆ।
ਉਸਦੇ ਅੰਦਰ ਖਲਬਲੀ ਮੱਚ ਉਠੀ। ਪਲਾਂ-ਛਿਣਾਂ ਦੀ ਉਧੇੜ-ਬੁਣ ਵਿੱਚੋਂ ਇੱਕ ਸਵਾਲ ਨੇ ਜਨਮ ਧਾਰਿਆ–ਪਰ ਕਿਉਂ–? ਮੈਂ ਆਪਣੀ ਜ਼ਿੰਦਗੀ ਨੂੰ ਬੇ-ਮਤਲਬ ਖਤਮ ਕਿਉਂ ਕਰਾਂ–?
ਉਹ ਹੁਣ ਸੋਚਣ ਦੇ ਅੰਤਿਮ ਪੜਾਅ ‘ਤੇ ਅੱਪੜ ਗਈ ਸੀ–ਜੇ ਵਹਿਸ਼ੀ ਦਰਿੰਦਿਆਂ ਨੇ ਮੇਰੇ ਨਾਲ ਰੇਪ ਕੀਤੈ ਤਾਂ ਇਸ ਵਿੱਚ ਮੇਰਾ ਕੀ ਕਸੂਰ—?
ਮੇਰੇ ਆਤਮ ਹੱਤਿਆ ਕਰਨ ਨਾਲ ਕੀ ਇਹ ਵਹਿਸ਼ੀਪੁਣੇ ਦਾ ਨੰਗਾ ਨਾਚ ਖਤਮ ਹੋ ਜਾਵੇਗਾ—?
ਮੈਂ ਜੀਆਂਗੀ –ਜੀਆਂਗੀ– ਹਾਲਾਤ ਦਾ ਸ਼ਿਕਾਰ ਹੋਈ ਪੀੜਤ ਔਰਤ ਹੁਣ ਹਾਲਾਤ ਬਦਲਣ ਬਾਰੇ ਗਹਿਰਿਆਂ ਸੋਚਦੀ ਵਾਪਸ ਪਰਤ ਰਹੀ ਸੀ।
ਸੁਖਮਿੰਦਰ ਸੇਖੋਂ
98145-07693
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly