ਰਣਜੀਤ ਸਿੰਘ ਖੋਜੇਵਾਲ ਵੱਲੋਂ ਪਰਾਣੀ ਸ਼ਬਜੀ ਮੰਡੀ ਦਾ ਦੌਰਾ

ਕੈਪਸ਼ਨ-ਰਣਜੀਤ ਸਿੰਘ ਖੋਜੇਵਾਲ ਨੂੰ ਮੈਂਬਰ ਪੀ ਏ ਸੀ ਬਣਨ ਤੇ ਪੁਰਾਣੀ ਸਬਜ਼ੀ ਮੰਡੀ ਵਿੱਚ ਸਨਮਾਨਿਤ ਕਰਦੇ ਸ਼ਹਿਰ ਨਿਵਾਸੀ

ਕਪੂਰਥਲਾ ਸ਼ਹਿਰ ਦਾ ਹਰ ਵਾਸੀ ਪ੍ਰਸ਼ਾਸਨ ਦੀਆਂ ਨਾਕਾਮੀਆਂ ਤੋਂ ਡਾਹਢਾ ਪ੍ਰੇਸ਼ਾਨ – ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਖੋਜੇਵਾਲ ਨੂੰ ਮੈਂਬਰ ਪੀ ਏ ਸੀ ਬਣਨ ਤੇ ਪੁਰਾਣੀ ਸਬਜ਼ੀ ਮੰਡੀ ਵਿੱਖੇ ਚੱਢਾ ਸਾਈਕਲ ਸਟੋਰ ਵਿੱਖੇ ਚੱਢਾ ਪਰਿਵਾਰ ਅਤੇ ਸਬਜ਼ੀ ਮੰਡੀ ਮਾਰਕੀਟ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਤੇਜਿੰਦਰ ਸਿੰਘ ਚੱਢਾ,ਤੇਜਨੀਤ ਸਿੰਘ ਚੱਢਾ, ਵਿਸ਼ਵਿੰਦਰ ਸਿੰਘ ਚੱਢਾ, ਭੀਸ਼ਮ ਸੂਦ, ਸਾਬੀ ਮੰਡੀ ਪ੍ਰਧਾਨਤੇ ਸਮੂਹ ਚੱਢਾ ਪਰਿਵਾਰ ਵੱਲੋਂ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਅਤੇ ਸ ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕੀਤਾ ਗਿਆ । ਇਸ ਦੌਰਾਨ ਰਣਜੀਤ ਸਿੰਘ ਖੋਜੇਵਾਲ ਨੂੰ

ਸਬਜ਼ੀ ਮੰਡੀ ਮਾਰਕੀਟ ਦੇ ਦੁਕਾਨਦਾਰਾਂ ਨੇ ਕਈ ਮਹੀਨਿਆਂ ਤੋਂ ਪੁੱਟੀ ਗਈ ਮੰਡੀ ਦੀ ਸੜਕ ਕਾਰਣ ਆ ਰਹੀਆਂ ਆਪਣੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ। ਰਣਜੀਤ ਸਿੰਘ ਖੋਜੇਵਾਲ ਨੇ ਇਸ ਦੌਰਾਨ ਕਿਹਾ ਕਿ ਕਪੂਰਥਲਾ ਸ਼ਹਿਰ ਦਾ ਹਰ ਵਾਸੀ ਪ੍ਰਸ਼ਾਸਨ ਦੀਆਂ ਨਾਕਾਮੀਆਂ ਤੋਂ ਡਾਹਢਾ ਪ੍ਰੇਸ਼ਾਨ ਹੈ। ਉਹਨਾਂ ਕਿਹਾ ਕਿ ਅਕਾਲੀ ਬਸਪਾ ਸਰਕਾਰ ਆਉਣ ਤੇ ਕਪੂਰਥਲਾ ਦਾ ਹਰ ਪੱਖੋਂ ਵਿਕਾਸ ਕੀਤਾ ਜਾਵੇਗਾ। ਸ਼ਹਿਰ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਪਰੇਸਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਇਸ ਦੌਰਾਨ
ਪਾਰਟੀ ਦੀਆਂ ਨੀਤੀਆਂ ਸਾਰਿਆਂ ਨਾਲ ਸਾਂਝੀਆਂ ਕੀਤੀਆਂ।

ਇਸ ਮੌਕੇ ਤੇ ਦਲਜੀਤ ਸਿੰਘ ਬਸਰਾ, ਰਾਜਿੰਦਰ ਸਿੰਘ ਧੰਜਲ ਸਾਬਕਾ ਐੱਮ ਸੀ, ਪ੍ਰਦੀਪ ਸਿੰਘ ਕੁਲਾਰ ਐੱਮ ਸੀ, ਵਿਵੇਕ ਸਿੰਘ ਬੈਂਸ, ਜੋਬਨਜੀਤ ਸਿੰਘ ਜੌਹਲ, ਦਵਿੰਦਰ ਸਿੰਘ ਟਿੱਬੀ, ਵਿਨੇ ਸ਼ਰਮਾ ਹਰਪ੍ਰੀਤ ਸਿੰਘ, ਹਨੀ ,ਕਪਿਲ ਕੁਮਾਰ, ਵਿਨੇ ਚੌਹਾਨ ,ਹਰਸ਼ ਛਾਬੜਾ ,ਗਗਨਦੀਪ ਮਹਿਰਾ, ਵਿਕਰਮਜੀਤ ਵਿਕੀ ਮੰਨਾਂ, ਬਲਬੀਰ ਕੁਮਾਰ ਆਦਿ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਕੂਲ ਦੇ ਜ਼ਰੂਰਤਮੰਦ ਬੱਚਿਆਂ ਨੂੰ ਸਟੇਸ਼ਨਰੀ ਭੇਟ ਕੀਤੀ
Next article” ਕਨੂੰਨ ਤੇ ਸਾਹਿਤ ਦਾ ਸੁਮੇਲ -ਐਡਵੋਕੇਟ ਹਰਸਿਮਰਤ ਕੌਰ “