ਰਣਜੀਤ ਸਿੰਘ ਖੋਜੇਵਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ,ਸਮਰਥਕਾਂ ਨੇ ਪ੍ਰਗਟਾਈ ਖੁਸ਼ੀ,ਕਿਹਾ ਪਾਰਟੀ ਹੋਵੇਗੀ ਮਜ਼ਬੂਤ

ਪਾਰਟੀ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ – ਰਣਜੀਤ ਸਿੰਘ ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਮਿਸ਼ਨ 2024 ਦੀਆਂ ਤਿਆਰੀਆਂ ਵਿੱਚ ਜੁਟੀ ਭਾਰਤੀ ਜਨਤਾ ਪਾਰਟੀ ਨੇ ਕਪੂਰਥਲਾ ਵਿੱਚ ਵੱਡੀ ਤਬਦੀਲੀ ਕਰਦਿਆਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਖੋਜੇਵਾਲ ਨੂੰ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ।ਖੋਜੇਵਾਲ ਦੇ ਨਾਂ ਦਾ ਐਲਾਨ ਬੁੱਧਵਾਰ ਸ਼ਾਮ ਨੂੰ ਕੀਤਾ ਗਿਆ।ਜਿਲਾ ਪ੍ਰਧਾਨ ਬਣਨ ਉਪਰੰਤ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਇਸ ਦੇ ਲਈ ਉਹ ਪਾਰਟੀ ਹਾਈਕਮਾਂਡ ਲੀਡਰਸ਼ਿਪ ਦਾ ਦਿਲ ਤੋਂ ਧੰਨਵਾਦ ਕਰਦੇ ਹਨ।ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਨੀਤੀਆਂ ਨੂੰ ਹਰ ਘਰ ਅਤੇ ਲੋਕਾਂ ਤੱਕ ਪਹੁੰਚਾਉਣਾ ਉਨ੍ਹਾਂ ਦਾ ਮੁੱਖ ਉਦੇਸ਼ ਹੈ।2024 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਸੰਗਠਨ ਨੂੰ ਮਜਬੂਤ ਕਰਕੇ ਤਿਆਰ ਕਰਨਾ ਹੈ।ਲੋਕਾਂ ਦੇ ਵਿਚ ਜਾਕੇ ਉਨ੍ਹਾਂਦੇ ਆਪਣੇ ਮੁੱਦੇ ਉਠਾਉਣੇ ਹਨ।ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਰਹੀ ਹੈ।

ਸਾਰੇ ਵਰਗਾਂ ਨੂੰ ਸਰਕਾਰ ਖਿਲਾਫ ਲਾਮਬੰਦ ਕਰਨਾ ਵੀ ਉਨ੍ਹਾਂ ਦੀ ਪਹਿਲ ਹੋਵੇਗੀ।ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 2024 ਦੀ ਤਿਆਰੀ ਵਿਚ ਭਾਜਪਾ ਹੁਣ ਤੋਂ ਜੁਟ ਗਈ ਹੈ।ਨਗਰ ਨਿਗਮ ਚੋਣਾਂ ਉਸ ਦੀਆਂ ਤਿਆਰੀਆਂ ਨੂੰ ਪਰਖਣ ਲਈ ਸੈਮੀਫਾਈਨਲ ਵਾਂਗ ਹੋਣਗੀਆਂ।ਇਨਾ ਚੋਣਾਂ ਵਿੱਚ ਜਥੇਬੰਦੀ ਨੇ ਮੰਤਰ ਦਿੱਤਾ ਹੈ ਕਿ ਹਰੇਕ ਹਰ ਬੂਥ ਤੇ 20 ਨੌਜਵਾਨਾਂ ਯਾਨੀ ਹਰ ਬੂਥ ਤੇ 20 ਸਰਗਰਮ ਯੂਥ ਵਰਕਰਾਂ ਨੂੰ ਨਾਮਜ਼ਦ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਭਾਜਪਾ ਦੇ ਵਰਕਰ ਹੁਣ ਇਲਾਕੇ ਦੇ ਹਰੇਕ ਵੋਟਰ ਨਾਲ ਸਿੱਧੇ ਤੌਰ ਤੇ ਸੰਪਰਕ ਕਰਨਗੇ।ਲੋਕ ਲੋਕਸਭਾ ਚੋਣਾਂ ਵਿਚ ਕਿਸ ਤਰਾਂ ਦਾ ਨੁਮਾਇੰਦਾ ਚੁਣਨਾ ਚਾਹੁੰਦੇ ਹਨ,ਇਸ ਬਾਰੇ ਫੀਡਬੈਕ ਲਵਾਂਗੇ ਅਤੇ ਭਾਜਪਾ ਹਾਈਕਮਾਂਡ ਨੂੰ ਭੇਜਾਂਗੇ।ਖੋਜੇਵਾਲ ਨੇ ਕਿਹਾ ਕਿ ਜੇਕਰ ਬੂਥ ਜਿੱਤੇ ਤਾਂ ਚੋਣਾਂ ਜਿੱਤਿਆ ਦੇ ਸੰਕਲਪ ਦੇ ਨਾਲ ਅੱਗੇ ਵਧਣਾ ਹੋਵੇਗਾ।ਕਮਜ਼ੋਰ ਬੂਥਾਂ ਤੇ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।ਉਨ੍ਹਾਂ ਕਿਹਾ ਕਿ ਭਾਜਪਾ ਆਗੂ ਅਜਿਹੇ ਬੂਥਾਂ ਦੀ ਨਿਸ਼ਾਨਦੇਹੀ ਕਰਨਗੇ ਜੋ ਕਮਜ਼ੋਰ ਹਨ।ਇਨ੍ਹਾਂ ਬੂਥਾਂ ਤੇ ਨਿਵਾਸ ਕਰਨ ਵਾਲੇ ਜਾਗਰੂਕ ਵੋਟਰਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਜਾਣੂ ਕਰਵਾਇਆ ਜਾਵੇਗਾ।

ਇਸ ਦੇ ਨਾਲ ਹੀ ਪ੍ਰਾਪਤੀਆਂ ਗਿਣਾਈਆਂ ਜਾਣਗੀਆਂ।ਬੂਥ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਨੂੰ ਡਿਜ਼ੀਟਲ ਅੱਪਡੇਟ ਕਰਨ ਲਈ ਤਿਆਰੀਆਂ ਕੀਤੀਆਂ ਗਈਆਂ ਹਨ।ਖੋਜੇਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਚ ਅਜੇ ਸਮਾਂ ਹੈ,ਪਰ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦੇਣੀਆਂ ਪੈਣਗੀਆਂ।ਇਸ ਵਾਰ 13 ਦੀਆਂ 13 ਸੀਟਾਂ ਤੇ ਜਿੱਤ ਹਾਸਲ ਕਰਨੀ ਹੈ।ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ,ਸੂਬਾ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ,ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਪਿਊਸ਼ ਮਨਚੰਦਾ,ਸੁਲਤਾਨਪੁਰ ਲੋਧੀ ਹਲਕਾ ਇੰਚਾਰਜ ਕਰਨਜੀਤ ਸਿੰਘ ਆਹਲੀ,ਆਈ.ਟੀ ਸੈੱਲ ਦੇ ਸੂਬਾ ਮੀਤ ਪ੍ਰਧਾਨ ਵਿੱਕੀ ਗੁਜਰਾਲ,ਜ਼ਿਲ੍ਹਾ ਮੀਤ ਪ੍ਰਧਾਨ ਧਰਮਪਾਲ ਮਹਾਜਨ, ਸਾਬਕਾ ਕੌਂਸਲਰ ਰਜਿੰਦਰ ਧੰਜਲ,ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਵੇਕ ਸਿੰਘ ਸੰਨੀ ਬੈਂਸ,ਜਿਲਾ ਜਰਨਲ ਸਕੱਤਰ ਜਗਦੀਸ਼ ਸ਼ਰਮਾ,ਰਣਵੀਰ ਕੌਂਸ਼ਲ,ਰਾਜੇਸ਼ ਪਾਸੀ,ਅਸ਼ੋਕ ਮਾਹਲਾ ਨੇ ਭਾਜਪਾ ਹਾਈਕਮਾਂਡ ਵਲੋਂ ਖੋਜੇਵਾਲ ਨੂੰ ਉਨ੍ਹਾਂਦੀ ਸੰਗਠਨ ਪ੍ਰਤੀ ਵਫਾਦਾਰੀ ਨੂੰ ਦੇਖਦਿਆਂ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਅੰਡਰ – 17 ਸਾਲ (ਲੜਕੀਆਂ) ਤਿੰਨ ਰੋਜ਼ਾ ਖੋ – ਖੋ ਸਟੇਟ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸ਼ੁਰੂ