ਰਣਜੀਤ ਘੁਮਾਣ ਦਾ ਲਾਇਨਜ਼ ਕਲੱਬ ਅਤੇ  ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਵੱਲੋਂ ਸਨਮਾਨ

ਫ਼ਰੀਦਕੋਟ/ਭਲੂਰ 13 ਦਸੰਬਰ (ਬੇਅੰਤ ਗਿੱਲ ਭਲੂਰ)-ਉੱਘੇ ਸਮਾਜ ਸੇਵੀ ਅਤੇ ਸਿੱਖਿਆ ਵਿਭਾਗ ਦੇ ਸੇਵਾ ਮੁਕਤ ਸੁਪਰਡੈਂਟ ਰਣਜੀਤ ਸਿੰਘ ਘੁਮਾਣ ਦਾ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਅਤੇ ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਲਾਇਨਜ਼ ਕਲੱਬਾਂ ਪੰਜਾਬ ਦੇ ਚੀਫ਼ ਸੈਕਟਰੀ ਰਜਨੀਸ਼ ਗਰੋਵਰ ਨੇ ਕਿਹਾ ਸ.ਘੁਮਾਣ ਵੱਲੋਂ ਦੋਹਾਂ ਕਲੱਬ ’ਚ ਮੋਹਰੀ ਰਹਿ ਕੇ ਮਾਨਵਤਾ ਭਲਾਈ ਕਾਰਜਾਂ ’ਚ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। ਲਾਇਨਜ਼ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਰੋਮਾਣਾ ਨੇ ਕਿਹਾ ਕਲੱਬ ਵੱਲੋਂ ਬੇਹਤਰੀਨ ਕਾਰਗੁਜ਼ਾਰੀ ਕਰਨ ਵਾਲੇ ਮੈਂਬਰਾਂ ਦਾ ਨਿਰੰਤਰ ਸਨਮਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਦੇ ਆਗੂ ਨਾਇਬ ਸਿੰਘ ਪੁਰਬਾ, ਖੁਸ਼ਵਿੰਦਰ ਸਿੰਘ ਹੈਪੀ ਨੇ ਕਿਹਾ ਕਿ ਸ.ਘੁਮਾਣ ਦਾ ਤਜਰਬਾ, ਲਿਆਕਤ ਹਮੇਸ਼ਾ ਕਲੱਬ ਗਤੀਵਿਧੀਆਂ ਨੂੰ ਮਿਆਰੀ ਤੇ ਉਸਾਰੂ ਬਣਾਉਣ ’ਚ ਸਹਾਈ ਹੁੰਦਾ ਹੈ। ਇਸ ਲਈ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰਮੇਲ ਸਿੰਘ ਜੱਸਲ, ਸੁਖਪਾਲ ਸਿੰਘ ਢਿੱਲੋਂ, ਇੰਜ.ਬਲਤੇਜ ਸਿੰਘ ਤੇਜੀ ਜੌੜਾ, ਸਕੱਤਰ ਬਿਕਰਮਜੀਤ ਸਿੰਘ ਢਿੱਲੋਂ, ਸੀਨੀਅਰ ਲੁਕੇਂਦਰ ਸ਼ਰਮਾ, ਸਰਬਣ ਸਿੰਘ ਹਾਜ਼ਰ ਸਨ। ਇਸ ਮੌਕੇ ਰਣਜੀਤ ਸਿੰਘ ਘੁਮਾਣ ਦਾ ਬੇਟਾ ਹਰਮਨ ਆਸਟ੍ਰੇਲੀਆ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleहरियाणा में सरकारी महाविद्यालयों में एक्सटेंशन लेक्चरर्ज का नियमितीकरण-अचूक रामबाण: एक पुनर्मूल्यांकन
Next articleਕੈਨੇਡੀਅਨ ਕੁਲਦੀਪ ਸਿੰਘ ਢਿੱਲੋਂ ਨੇ ਮਾਤਾ ਗੁਰਮੀਤ ਕੌਰ  ਦੀ ਯਾਦ ‘ਚ ਵਿਦਿਆਰਥੀਆਂ ਨੂੰ ਵੰਡੇ ਬੂਟ ਅਤੇ ਜੁਰਾਬਾਂ