ਰਣਜੀਤ ਐਵੀਨਿਉ ਵੈਲਫੇਅਰ ਸੁਸਾਇਟੀ ਦੇ ਅਹੁੱਦੇਦਾਰਾਂ ਦੀ ਮੀਟਿੰਗ

ਪ੍ਰਧਾਨ ਸਤਨਾਮ ਸਿੰਘ ਮੈਨੇਜਰ ਨੇ ਸਾਰਿਆਂ ਨੂੰ ਕੀਮਤੀ ਸਮਾਂ ਕੱਢ ਕੇ ਆਉਣ ਲਈ ਧੰਨਵਾਦ ਕੀਤਾ
ਕਪੂਰਥਲਾ (ਸਮਾਜ ਵੀਕਲੀ)  ( ਕੌੜਾ ) –  ਰਣਜੀਤ ਐਵੀਨਿਉ ਵੈਲਫੇਅਰ ਸੁਸਾਇਟੀ ਦੇ ਅਹੁੱਦੇਦਾਰਾਂ ਦੀ ਇਕ ਹੰਗਾਮੀ ਮੀਟਿੰਗ ਅੱਜ ਸਥਾਨਿਕ ਗੁਰੂਦੁਆਰਾ ਸਾਹਿਬ ਸ਼੍ਰੀ ਕਲਗੀਧਰ ਨੋਜਵਾਨ ਸਭਾ ਦੇਵੀ ਤਲਾਬ ਕਪੂਰਥਲਾ ਵਿਖੇ ਪ੍ਰਧਾਨ ਸਤਨਾਮ ਸਿੰਘ ਮੈਨੇਜਰ ਅਤੇ ਹਰਵਿੰਦਰ ਸਿੰਘ ਮੁਲਤਾਨੀ ਸੱਕਤਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ।ਇਸ ਮੌਕੇ ਸਮੂਹ ਮੈਬਰ ਸਾਹਿਬਾਨਾਂ ਦੀ ਆਪਸ ਵਿੱਚ ਜਾਣ ਪਹਿਚਾਣ ਕਰਵਾਈ ਗਈ ਅਤੇ ਮੌਕੇ ਤੇ ਇਲਾਕੇ ਦੀਆਂ ਸਮਸਿਆਵਾਂ ਵੀ ਵਿਚਾਰੀਆਂ ਗਈਆਂ ਜਿਨ੍ਹਾ ਨੂੰ ਆਉਣ ਵਾਲੇ ਸਮੇਂ ਵਿੱਚ ਪਹਿਲ ਦੇ ਅਧਾਰ ਉੱਪਰ ਹੱਲ ਕਰਨ ਦਾ ਫੈਸਲਾ ਕੀਤਾ ਗਿਆ।ਸਭ ਤੋ ਪਹਿਲਾਂ ਸੱਕਤਰ ਹਰਵਿੰਦਰ ਸਿੰਘ ਮੁੱਲਤਾਨੀ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਸਵਾਗਤ ਕੀੌਤਾ।ਇਸ ਮੋਕੇ ਸ੍ਰ:ਸ਼ਿਵਦੇਵ ਸਿੰਘ ਕਾਹਲੋਂ ਨੇ ਮੀਟਿੰਗ ਵਿੱਚ ਸੰਬੋਧਨ ਕੀਤਾ ਅਤੇ ਲੋਕਾਂ ਦੀਆ ਸਮਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਅੰਤ ਵਿੱਚ ਪ੍ਰਧਾਨ ਸਤਨਾਮ ਸਿੰਘ ਮੈਨੇਜਰ ਨੇ ਸਾਰੇ ਪਤਵੰਤਿਆ ਨੂੰ ਕੀਮਤੀ ਸਮਾਂ ਕੱਢ ਕੇ ਆਉਣ ਲਈ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਸ਼ਿਵਦੇਵ ਸਿੰਘ ਕਾਹਲੋਂ,ਸੁਰਜੀਤ ਸਿੰਘ ਸੰਧੂ,ਵਿਜੈ ਖੋਸਲਾ,ਡਾ:ਰਾਜੀਵ ਧੀਰ , ਹਰਭਜਨ ਸਿੰਘ,ਪ੍ਰਿਸੀਪਲ ਤੇਜਿੰਦਰਪਾਲ ਸਿੰਘ ,ਦਵਿੰਂਦਰ ਸਿੰਘ ਵਾਲੀਆ, ਰਜਿੰਦਰ ਸਿੰਘ ਟਿੰਕਾ ਅਤੇ ਵੱਡੀ ਗਿਣਤੀ ਵਿੱਚ ਮੈਂਬਰ ਅਤੇ ਕਲੋਨੀ ਨਿਵਾਸੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article* ਮੇਰਾ ਕਸੂਰ ਕੀ ਸੀ *
Next articleਨੌਜਵਾਨ ਬਲਜੀਤ ਸਿੰਘ ਭਲੂਰ ਦੇ ਮਾਤਾ ਸਰਦਾਰਨੀ ਗਿਆਨ ਕੌਰ ਨਮਿੱਤ ਅੰਤਿਮ ਅਰਦਾਸ 11 ਨੂੰ