(ਸਮਾਜ ਵੀਕਲੀ)
ਤੇਰੀ ਸੋਹਣੀ ਸੂਰਤ ਨੂੰ ਰਾਂਝਣਾਂ ਵੇ
ਕਿੰਝ ਤਰਾਸ਼ਿਆ
ਤੇ ਕਿੰਜ ਬਣਾਇਆ ਏ l
ਚਾਨਣੀ ਚੰਨ ਦੇ ਮੁਖੜੇ ਦੀ
ਤੇ ਤੇਜ ਸੂਰਜ ਦਾ ਉਧਾਰ ਲੈ ਆਇਆ ਏ l
ਅੱਖਾਂ ਸਿਖਰ ਦੁਪਹਿਰ ਦੀ ਧੁੱਪ ਜਹਿਆ
ਜਿਨੂੰ ਦੇਖੇ ਉਹ ਪੱਖ ਰੁਸ਼ਨਾਇਆ ਏ l
ਇਥੇ ਨੈਣਾਂ ਤੇ ਜ਼ੁਲਫ਼ਾਂ ਦੇ ਕਾਲੇ ਛੋਲੇ
ਤੇ ਰੰਗ ਸਜਰੀ ਸਵੇਰ ਜਿਹਾ ਪਾਇਆ ਏl
ਲੱਗਦੈ ਲਾਡੀ ਪਾਲਿਆ ਤੇ ਦੁਧ ਨਵਾਂ ਆਇਆ ਏl
ਤੱਕ ਰੱਬੀ ਨੂਰ ਨੂੰ
ਚੰਨ ਤਾਰੇ ਪੁੱਛਣ
ਵੇ ਤੂੰ ਕਿਸ ਅੰਮੜੀ ਦਾ ਜਾਇਆ ਏl
ਮਾਰ ਤਾਹਨੇ ਛੱਡਾਂ ਤਖ਼ਤ ਹਜ਼ਾਰੇ
ਕਿਸ ਸਿਆਲਾਂ ਦੇ ਰਹੇ ਤੈਨੂੰ ਪਾਇਆ ਏl
ਫੜ ਵੰਜਲੀ ਜੋ ਇਸ਼ਕ ਦੇ ਪਾਏ ਪੂਰਨੇ
ਅੱਜ ਤੀਕ ਨਾ ਜੱਗ ਭੁਲਾਇਆ ਏl
ਵੱਲਾਂ ਤੂੰ ਤੇ ਵੱਲਾਂ ਸੀ ਇਸ਼ਕ ਤੇਰਾ
ਤੇ ਜੱਗੋਂ ਵਖਰਾ ਈ ਇਸ਼ਕ ਕਮਾਇਆ ਹੈl
ਡਾ ਪਰਮਿੰਦਰ ਕੌਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly