ਰਣਧੀਰ ਦਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ

ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)ਅੱਜ ਜ਼ਿਲ੍ਹਾ ਭਾਸ਼ਾ ਦਫ਼ਤਰ, ਸੰਗਰੂਰ ਵਿਖੇ ਮਾਣਯੋਗ ਮੁੱਖ ਮੰਤਰੀ, ਪੰਜਾਬ ਸ੍ਰ. ਭਗਵੰਤ ਸਿੰਘ ਮਾਨ, ਮਾਣਯੋਗ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ, ਪੰਜਾਬ ਸ੍ਰ. ਹਰਜੋਤ ਸਿੰਘ ਬੈਂਸ ਦੀ ਯੋਗ ਸਰਪ੍ਰਸਤੀ ਹੇਠ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ੍ਰ. ਜਸਵੰਤ ਸਿੰਘ ਜ਼ਫ਼ਰ ਦੀ ਨਿਰਦੇਸ਼ਨਾ ਹੇਠ ਪੰਜਾਬੀ ਦੇ ਉੱਘੇ ਸ਼ਾਇਰ ਰਣਧੀਰ ਦੀ ਕਾਵਿ-ਪੁਸਤਕ ਖ਼ਤ ਜੋ ਲਿਖਣੋ ਰਹਿ ਗਏ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਮਿਲਣ ਤੇ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿੱਚ ਡਾ. ਰਣਜੋਧ ਸਿੰਘ ਜ਼ਿਲ੍ਹਾ ਭਾਸ਼ਾ ਅਫ਼ਸਰ, ਸੰਗਰੂਰ ਨੇ ਜੀ ਆਇਆਂ ਨੂੰ ਆਖਦਿਆਂ ਰਣਧੀਰ ਨੂੰ ਐਵਾਰਡ ਮਿਲਣ ਤੇ ਵਧਾਈ ਦਿੱਤੀ। ਪੁਸਤਕ ਤੇ ਵਿਦਵਤਾ ਭਰਪੂਰ ਪੇਪਰ ਡਾ. ਇਕਬਾਲ ਸਿੰਘ ਸਕਰੌਦੀ ਨੇ ਪੇਸ਼ ਕੀਤਾ। ਡਾ. ਸਿੰਘ ਨੇ ਕਿਹਾ ਕਿ ਰਣਧੀਰ ਸੰਘਰਸ਼ਸ਼ੀਲ ਜੀਵਨ ਵਿੱਚੋਂ ਨਿੱਕਲਿਆ ਉਹ ਹੀਰਾ ਹੈ, ਜਿਸ ਦੀ ਚਮਕ ਨਾਲ ਹਾਸ਼ੀਏ ਤੇ ਧੱਕੇ ਲੋਕ ਅਤੇ ਝੁੱਗੀ ਝੌਂਪੜੀ ਵਿੱਚ ਰਹਿੰਦੇ ਲੋਕਾਂ ਦੇ ਜਿਵਨ ਵਿੱਚ ਰੌਸ਼ਨੀ ਆਵੇਗੀ। ਵਿਸ਼ੇਸ਼ ਮਹਿਮਾਨ ਪ੍ਰੋ ਸੁਖਵਿੰਦਰ ਸਿੰਘ ਪਰਮਾਰ (ਡਾ.) ਨੇ ਆਖਿਆ ਕਿ ਰਣਧੀਰ ਦੀ ਕਵਿਤਾ ‘ ਮੈਂ ਮੂਲਕ’ ਹੈ ਅਤੇ ਵਿਦਵਾਨਾਂ ਵਲੋਂ ਇਸ ਦੀ ਪਹਿਚਾਣ ਕੀਤੀ ਗਈ ਹੈ। ਮੁੱਖ ਮਹਿਮਾਨ ਸ੍ਰੀ ਮੂਲ ਚੰਦ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ ਨੇ ਨਰੋਆ ਸਾਹਿਤ ਸਿਰਜਣ ਦੀ ਲੋੜ ਤੇ ਜੋਰ ਦਿੱਤਾ ਅਤੇ ਰਣਧੀਰ ਦੀ ਸਾਹਿਤਕ ਦੇਣ ਦੀ ਚਰਚਾ ਕਰਦਿਆਂ ਆਪਣੇ ਆਦਰਸ਼ਾਂ ਦੀ ਪ੍ਰਾਪਤੀ ਕਰਨ ਲਈ ਟੀਚੇ ਮਿਥਣ ਦੀ ਪ੍ਰੇਰਨਾ ਦਿੱਤੀ।
ਕਰਮ ਸਿੰਘ ਜਖਮੀ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਖ਼ਤ ਜੋ ਲਿਖਣੋ ਰਹਿ ਗਏ ਪੁਸਤਕ ਦੀ ਐਵਾਰਡ ਲਈ ਸਹੀ ਚੋਣ ਹੋਈ ਹੈ। ਉਨ੍ਹਾਂ ਕਿਹਾ ਕਿ ਵਧੀਆ ਕਿਤਾਬਾਂ ਨੂੰ ਭੂਮਿਕਾ ਦੀ ਲੋੜ ਨਹੀਂ ਹੁੰਦੀ, ਉਨ੍ਹਾਂ ਕਿਤਾਬਾ ਅਤੇ ਰਸਾਲੇ ਮੁੱਲ ਲੈ ਕੇ ਪੜ੍ਹਨ ਦੀ ਵੀ ਅਪੀਲ ਕੀਤੀ ਸਮਾਗਮ ਦੇ ਦੂਜੇ ਦੌਰ ਵਿੱਚ ਵਿਸ਼ਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਵ ਸ੍ਰੀ ਸੁਰਿੰਦਰਪਾਲ ਸਿੰਘ ਸਿਦਕੀ, ਰਣਜੀਤ ਅਜਾਦ ਕਾਂਝਲਾ, ਪਵਨ ਹੋਸ਼ੀ, ਮੀਤ ਸਕਰੌਦੀ, ਸੰਦੀਪ ਬਾਦਸ਼ਾਹਪੁਰੀ, ਗਗਨਦੀਪ ਸੱਪਲ, ਭਪਿੰਦਰ ਨਾਗਪਾਲ, ਗ਼ਜ਼ਲਗੋ, ਗਗਨਦੀਪ ਸੰਗਰੂਰ, ਪੰਮੀ ਫੱਗੂਵਾਲੀਆ, ਹਰਪ੍ਰੀਤ ਸਿੰਘ, ਫੂਡ ਸਪਲਾਈ, ਪਿਆਰਾ ਸਿੰਘ, ਹਰਸ਼ਵੀਰ ਸਿੰਘ, ਆਦਿ ਕਵੀਆਂ ਨੇ ਆਪਣੇ ਵੱਖ-ਵੱਖ ਵਿਸ਼ਿਆ ਤੇ ਕਲਾਮ ਪੇਸ਼ ਕੀਤੇ ਅਤੇ ਕੁਲਵੰਤ ਖਨੌਰੀ ਨੇ ਪੁਰਾਤਨ ਸਾਜਾਂ ਨਾਲ ਖੂਬ ਰੰਗ ਬੰਨਿਆ।
ਸਮਾਗਮ ਦੀ ਰੂਪ ਰੇਖਾ ਤਿਆਰ ਕਰਨ ਵਾਲੇ ਸੀਨੀਅਰ ਸਹਾਇਕ ਜਗਦੇਵ ਸਿੰਘ ਰਣੀਕੇ ਨੇ ਸਮਾਗਮ ਦੀ ਸਫਲਤਾ ਲਈ ਵਡਮੁੱਲਾ ਯੋਗਦਾਨ ਪਾਇਆ। ਮੰਚ ਸੰਚਾਲਨ ਕਰਦਿਆਂ ਹਾਕਮ ਸਿੰਘ ਸਾਬਕਾ ਸੁਪਰਵਾਇਜਰ ਭਾਸ਼ਾ ਵਿਭਾਗ ਪੰਜਾਬ ਨੇ ਕਿਹਾ ਕਿ ਰਣਧੀਰ ਨੌਜਵਾਨਾਂ ਲਈ ਰਾਹ ਦਸੇਰਾ ਹੈ। ਸ੍ਰੀਮਤੀ ਸੰਜੂ ਬਾਲਾ, ਖੋਜ ਅਫ਼ਸਰ ਨੇ ਆਏ ਸੱਜਣਾ ਦਾ ਧੰਨਵਾਦ ਕੀਤਾ। ਇਸ ਦੌਰਾਨ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਦਾ ਵੀ ਆਯੋਜਨ ਵੀ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ ਖ਼ੂਬਸੂਰਤ ਸ਼ਾਮ ਤੇ ਪਿਆਰ ਭਰੀ ਨਿੱਘੀ ਮਿਲਣੀ ਨਾਮਵਰ ਸਾਹਿਤਕਾਰਾਂ ਤੇ ਕਲਾਕਾਰਾਂ ਦੇ ਨਾਮ “
Next articleਅਮਰਨਾਥ ਯਾਤਰਾ 2024 ਮਾਡਲ ਦੀਆਂ ਏ.ਸੀ. ਗੱਡੀਆਂ ਵਿੱਚ ਹੋਵੇਗੀ – ਅਸ਼ੋਕ ਸੰਧੂ ਮੰਡਲ ਪ੍ਰਧਾਨ