ਰਾਂਚੀ: ਬਿਮਾਰ ਲਾਲੂ ਵੱਲੋਂ ਹਸਪਤਾਲ ਦੇ ਵਾਰਡ ’ਚ ਲਗਾਏ ਜਾਂਦੇ ਦਰਬਾਰ ’ਤੇ ਪਾਬੰਦੀ

RJD Chief Lalu Prasad Yadav.

ਰਾਂਚੀ (ਸਮਾਜ ਵੀਕਲੀ):  ਰਾਂਚੀ ਦੇ ਰਿਮਸ ’ਚ ਭਰਤੀ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਵੱਲੋਂ ਹਸਪਤਾਲ ਦੇ ਵਾਰਡ ‘ਚ ਦਰਬਾਰ ਲਾਉਣ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਹੁਣ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ ਅਤੇ ਉਨ੍ਹਾਂ ਦੇ ਦਰਬਾਰ ’ਤੇ ਤੁਰੰਤ ਰੋਕ ਲਗਾ ਦਿੱਤੀ ਗਈ ਹੈ।  ਹੁਣ ਸ਼ਨਿਚਰਵਾਰ ਨੂੰ ਹੀ ਲਾਲੂ ਯਾਦਵ ਦੀ ਸਹਿਮਤੀ ਨਾਲ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਬਿਰਸਾ ਮੁੰਡਾ ਜੇਲ੍ਹ ਦੇ ਅਧਿਕਾਰੀਆਂ ਨੇ ਦੱਸਿਆ ਕਿ 15 ਫਰਵਰੀ ਨੂੰ ਚਾਰਾ ਘੁਟਾਲੇ ‘ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰਾਜਿੰਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਰਿਮਸ) ‘ਚ ਇਲਾਜ ਲਈ ਦਾਖਲ ਲਾਲੂ ਪ੍ਰਸਾਦ ਯਾਦਵ ਲਗਾਤਾਰ ਆਪਣੇ ਵਾਰਡ ‘ਚ ਦਰਬਾਰ ਲਗਾ ਰਹੇ ਸਨ। ਇਸ ਕਾਰਨ ਉਨ੍ਹਾਂ ਨੂੰ ਮਿਲਣ ਵਾਲਿਆਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਸ਼ਨਿਚਰਵਾਰ ਨੂੰ ਹੀ ਤਿੰਨ ਲੋਕਾਂ ਨੂੰ ਲਾਲੂ ਯਾਦਵ ਨਾਲ ਉਨ੍ਹਾਂ ਦੀ ਸਹਿਮਤੀ ਨਾਲ ਮਿਲਣ ਦੀ ਇਜਾਜ਼ਤ ਹੋਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮ ਆਦਮੀ ਪਾਰਟੀ ਖ਼ਿਲਾਫ਼ ਸਾਰੇ ਭ੍ਰਿਸ਼ਟ ਲੋਕ ਇਕਜੁੱਟ ਹੋਏ: ਕੇਜਰੀਵਾਲ
Next articleਭਾਰਤੀ ਕ੍ਰਿਕਟ ਬੋਰਡ ਨੇ ਵਿਰਾਟ ਕੋਹਲੀ ਨੂੰ ਆਰਾਮ ਕਰਨ ਲਈ ਘਰ ਭੇਜਿਆ