ਰਾਣਾ ਇੰਦਰਪ੍ਰਤਾਪ ਨੂੰ ਪਿੰਡ ਬੂਹ ਦੇ ਲੋਕਾਂ ਨੇ ਦਿੱਤਾ ਆਪਣਾ ਸਮਰਥਨ

ਪਿੰਡ ਬੂਹ ਵਿਖੇ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਹੱਕ 'ਚ ਬਲਾਕ ਸੰਮਤੀ ਮੈਂਬਰ ਬੱਬੂ ਖੈੜਾ, ਮੇਹਰ ਸਿੰਘ ਨੰਬਰਦਾਰ ਤੇ ਹੋਰ ਪਿੰਡ ਵਾਸੀ

ਕਪੂਰਥਲਾ (ਕੌੜਾ)– ਰਾਣਾ ਇੰਦਰਪ੍ਰਤਾਪ ਸਿੰਘ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਪੰਥਕ ਪਿੰਡ ਵੱਜੋ ਜਾਣੇ ਜਾਂਦੇ ਪਿੰਡ ਬੂਹ ਤੋਂ ਵੱਡੀ ਗਿਣਤੀ ਵਿੱਚ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਲਕਾ ਸੁਲਤਾਨਪੁਰ ਲੋਧੀ ਦੀ ਪਵਿੱਤਰ ਨਗਰੀ ਦੇ ਲੋਕਾਂ ਦੀ ਸੇਵਾ ਕਰਨ ਲਈ ਆਇਆ ਹੈ ਤੇੇ ਹਲਕੇ ਦੇ ਲੋਕ ਉਨ੍ਹਾਂ ਨੂੰ ਭਰਵਾਂ ਪਿਆਰ ਦੇ ਰਹੇ ਹਨ। ਇਸ ਮੌਕੇ ਉਨ੍ਹਾਂ ਵਿਧਾਇਕ ਨਵਤੇਜ ਸਿੰਘ ਚੀਮਾ ’ਤੇ ਟਿੱਪਣੀ ਕਰਦਿਆ ਕਿਹਾ ਕਿ ਉਹ ਉਨ੍ਹਾਂ ’ਤੇ ਹਲਕੇ ਵਿੱਚ ਸ਼ਾਂਤੀ ਭੰਗ ਕਰਨ ਬਾਰੇ ਕਹਿ ਰਹੇ ਹਨ ਕਿ ਜਦੋਂ ਦੇ ਉਹ ਹਲਕੇ ਵਿੱਚ ਆਏ ਹਨ ਗੁੰਡਾਗਰਦੀ ਵਧੀ ਹੈ। ਉਨ੍ਹਾਂ ਸਵਾਲ ਕੀਤਾ ਕਿ ਬੀਤੇ ਸਾਲ ਉਸ ਦੇ ਕਰੀਬੀ ਰਿਸ਼ਤੇਦਾਰਾਂ ਨੇ ਸੱਤਾ ਦੇ ਨਸ਼ੇ ਵਿੱਚ ਪਿੰਡ ਦੁਰਗਾਪੁਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਂਚ ਕੀਤਾ ਸੀ ਕਿ ਉਸ ਸਮੇਂ ਵੀ ਅਸੀ ਸ਼ਹਿ ਦਿੱਤੀ ਸੀ।ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕੇ ਦੇਲੋਕਾਂ ਨੂੰ ਮਿਲਣ ਵਾਲੀਆਂ ਸਰਕਾਰ ਦੀਆਂ ਸਹੂਲਤਾਂ ਦੇ ਕਰੋੜਾਂ ਰੁਪਏ ਡਕਾਰ ਜਾਣ ਵਾਲੇ ਨੂੰ ਇਸ ਵਾਰ ਲੋਕ ਨਕਾਰ ਦੇਣਗੇ।

ਇਸ ਮੌਕੇ ਚਰਨ ਸਿੰਘ ਸਰਪੰਚ, ਇੰਦਰਜੀਤ ਸਿੰਘ ਰਾਣਾ, ਬਲਾਕ ਸੰਮਤੀ ਮੈਂਬਰ ਬੱਬੂ ਖੈੜਾ, ਮੇਹਰ ਸਿੰਘ ਨੰਬਰਦਾਰ, ਨਵਦੀਪ ਸਿੰਘ ਬਿੱਲਾ ਯੂ.ਕੇ, ਬਲਵਿੰਰਦ ਸਿੰਘ ਸਾਬਕਾ ਸਰਪੰਚ, ਬੋਹੜ ਸਿੰਘ, ਸਰਦੂਲ ਸਿੰਘ, ਤਰਲੋਕ ਸਿੰਘ, ਬੀਬੀ ਦਰਸ਼ਨ ਕੌਰ ਪੰਚ, ਅਨੂਪ ਸਿੰਘ, ਕਰਮ ਸਿੰਘ ਪੰਚ, ਜਸਵਿੰਦਰ ਸਿੰਘ ਪੰਚ, ਧਰਮ ਸਿੰਘ ਪੰਚ, ਦਿਲਬਾਗ ਸਿੰਘ, ਸਾਹਿਬ ਸਿੰਘ, ਲਖਬੀਰ ਸਿੰਘ, ਹੀਰਾ ਸਿੰਘ, ਸੁਖਚੈਨ ਸਿੰਘ, ਰੇਸ਼ਮ ਸਿੰਘ, ਜੋਗਾ ਸਿੰਘ, ਕੁਲਦੀਪ ਸਿੰਘ, ਜਸਬੀਰ ਸਿੰਘ ਫੌਜੀ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAustralian Covid cases surge, overloading health system
Next articleChinese President signs mobilisation order for military training