ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਨਾਮਜ਼ਦਗੀ ਪਰਚੇ ਭਰਨ ਮੌਕੇ ਬਸਤੀ ਬੂਲਪੁਰ ਤੋਂ ਵੱਡਾ ਜਥਾ ਹੋਇਆ ਰਵਾਨਾ

ਕਪੂਰਥਲਾ ਫ਼ਰਵਰੀ (ਕੌੜਾ)-ਕਾਂਗਰਸ ਦੀ ਟਿਕਟ ਨਾ ਮਿਲਣ ਕਾਰਣ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਨਾਮਜ਼ਦਗੀ ਪਰਚੇ ਭਰਨ ਮੌਕੇ ਬਸਤੀ ਬੂਲਪੁਰ ਤੋਂ ਸਲਵਿੰਦਰ ਸਿੰਘ ,ਸੁਖਦੇਵ ਸਿੰਘ ਦੀ ਅਗਵਾਈ ਵਿੱਚ ਇੱਕ ਵੱਡਾ ਜਥਾ ਜਿਸ ਵਿੱਚ ਗੁਰਬਚਨ ਸਿੰਘ,ਸਾਹਿਲ ਕੁਮਾਰ,ਸ਼ਿਵ ਕੁਮਾਰ,ਲੇਖਰਾਜ ਲੇਖੀ, ਜਸਵਿੰਦਰ ਸਿੰਘ ,ਪ੍ਰਭਜੋਤ , ਸ਼ਿੰਗਾਰਾ ਲਾਲ ,ਰੋਹਿਤ ਗਿੱਲ, ਦੇਸਰਾਜ ,ਬੂਟਾ ਮੁਹੰਮਦ ,ਸੰਨੀ , ਪ੍ਰਿੰਸ, ਆਦਿ ਸਾਰੇ ਬੂਲਪੁਰ ਬਸਤੀ ਦੇ ਨਿਵਾਸੀ ਰਾਣਾ ਇੰਦਰ ਪਰਤਾਪ ਸਿੰਘ ਦੇ ਨਾਮਜਦਗੀ ਕਾਗਜ ਦਾਖਲ ਕਰਵਾਉਣ ਲਾਈ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ ਤੇ ਉਹਨਾਂ ਨੂੰ ਪੂਰਾ ਸਮਰਥਨ ਦਿੱਤਾ। ਇਸ ਦੌਰਾਨ ਸਲਵਿੰਦਰ ਸਿੰਘ ਤੇ ਸੁਖਦੇਵ ਸਿੰਘ ਨੇ ਕਿਹਾ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਬਸਤੀ ਬੂਲਪੁਰ ਵਿਚੋਂ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਹਲਕੇ ਵਿੱਚੋਂ ਇਤਿਹਾਸਕ ਜਿੱਤ ਦਰਜ ਕਰਵਾਈ ਜਾਵੇਗੀ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਵਲ ਦੀ ਸਮੁੱਚੀ ਪੰਚਾਇਤ ਨੇ ਅਕਾਲੀ ਦਲ – ਬਸਪਾ ਗੱਠਜੋੜ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਨੂੰ ਦਿੱਤਾ ਸਮਰਥਨ
Next articlePKL 8: Bulls outsmart Yoddha to clinch an important win