“ਪੰਜਾਬ ਸਾਹਿਤ ਅਕਾਡਮੀ ਤੇ ਅਕਾਡਮੀ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਅਤੇ ਅਕਾਡਮੀ ਮੈਂਬਰ ਰਮਿੰਦਰ ਰੰਮੀ ਨੇ ਰਜਨੀ ਸੈਣੀ ਅਤੇ ਕਮਲਜੀਤ ਕੌਰ ਬੈਂਸ ਨੂੰ ਮਿਸਿਜ਼ ਪੰਜਾਬਣ ਦੇ ਈਵੈਂਟ ਤੇ ਕੀਤਾ ਸਨਮਾਨਿਤ “
(ਸਮਾਜ ਵੀਕਲੀ)- ਏ ਆਰ ਸੈਣੀ ਗਲੈਮਰ ਵਰਲਡ ਦੇ ਐਮ ਡੀ ਮਰਹੂਮ ਅਮਨ ਸੈਣੀ ਜੀ ਦੇ ਮਿਸਿਜ਼ ਰਜਨੀ ਸੈਣੀ ਅਤੇ ਟੀ ਵੀ ਐਨ ਆਰ ਆਈ ਦੇ ਮਾਲਕ ਪਰਦੀਪ ਬੈਂਸ ਜੀ ਦੀ ਮਿਸਿਜ਼ ਕਮਲਜੀਤ ਕੌਰ ਬੈਂਸ ਨੂੰ ਪੰਜਾਬ ਸਾਹਿਤ ਅਕਾਡਮੀ ਤੇ ਅਕਾਡਮੀ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਤੇ ਪ੍ਰਬੰਧਕ ਤੇ ਪੰਜਾਬ ਸਾਹਿਤ ਅਕਾਡਮੀ ਚੰਡੀਗੜ੍ਹ ਦੀ ਅਸੋਸੀਏਟ ਮੈਂਬਰ ਰਮਿੰਦਰ ਰੰਮੀ ਵੱਲੋਂ ਮਿਸਿਜ਼ ਪੰਜਾਬਣ ਵਰਲਡ ਵਾਈਡ ਈਵੈਂਟ ਮੌਕੇ ਮਾਝਾ ਥੀਏਟਰ ਵਿਖੇ ਆਪ ਜੀ ਨੂੰ ਸਰਟੀਫਿਕੇਟ ਅਤੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ ।ਆਪ ਜੀ ਨੂੰ ਪੰਜਾਬੀ, ਪੰਜਾਬੀਅਤ, ਪੰਜਾਬੀ ਵਿਰਸਾ ਤੇ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਪ੍ਰਦੇਸ਼ਾਂ ਵਿੱਚ ਜੋ ਉਪਰਾਲੇ ਕਰ ਰਹੇ ਹੋ ਆਪ ਜੀ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਦੇ ਹਾਂ ਜੀ ।ਆਪ ਜੀ ਮਾਣਮੱਤੀ ਪੰਜਾਬਣ ਤੇ ਮਿਸਿਜ਼ ਪੰਜਾਬਣ ਵਰਗੇ ਈਵੈਂਟ ਕਰਾ ਕੇ ਉਹਨਾਂ ਨੂੰ ਸਨਮਾਨਿਤ ਕਰਦੇ ਹੋ। ਆਪ ਜੀ ਤੇ ਆਪ ਜੀ ਦੇ ਟੀਮ ਮੈਂਬਰਜ਼ ਵਧਾਈ ਦੇ ਪਾਤਰ ਹੋ ਜੀ।
ਤੁਸੀਂ ਪਹਿਲਾਂ ਮੈਨੂੰ ਜਨਵਰੀ ਵਿੱਚ “ਮਾਣਮੱਤੀ ਪੰਜਾਬਣ “ ਦਾ ਅਵਾਰਡ ਦੇ ਕੇ ਸਨਮਾਨਿਤ ਕੀਤਾ ਤੇ ਹੁਣ ਫਿਰ “ਗੈਸਟ ਆਫ਼ ਆਨਰ “ ਦਾ ਅਵਾਰਡ ਦੇ ਕੇ ਸਨਮਾਨਿਤ ਕੀਤਾ । ਮੈਂ ਸਾਰੀ ਟੀਮ ਦੀ ਸ਼ੁਕਰਗੁਜ਼ਾਰ ਹਾਂ ਤੇ ਹਮੇਸ਼ਾਂ ਆਪ ਜੀ ਦੀ ਸਫ਼ਲਤਾ ਤੇ ਚੜ੍ਹਦੀਕਲਾ ਲਈ ਦੁਆਵਾਂ ਕਰਦੀ ਹਾਂ ਜੀ । ਮੇਰੀਆਂ ਸੇਵਾਵਾਂ ਦੀ ਕਦੀ ਵੀ ਲੋੜ ਹੋਵੇ ਮੈਂ ਹਮੇਸ਼ਾਂ ਹਾਜ਼ਿਰ ਹਾਂ ਜੀ , ਮੈਂ ਆਪ ਜੀ ਦੇ ਕਦੀ ਕਿਸੇ ਕੰਮ ਆ ਸਕਾਂ ਇਹ ਮੇਰੀ ਖ਼ੁਸ਼ਕਿਸਮਤੀ ਹੋਏਗੀ ਜੀ । ਜੱਦ ਕਦੀ ਵੀ ਅਵਾਜ਼ ਲਗਾਉਗੇ ਇਹ ਨਾਚੀਜ਼ ਹਾਜ਼ਿਰ ਹੈ , ਜਿੰਨਾ ਵੀ ਹੋ ਸਕਿਆ ਮੈਂ ਆਪ ਜੀ ਨੂੰ ਹਮੇਸ਼ਾਂ ਸਹਿਯੋਗ ਕਰਾਂਗੀ ਜੀ । ਇਸ ਸਫ਼ਲ ਪ੍ਰੋਗਰਾਮ ਲਈ ਆਪ ਜੀ ਦੀ ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ । ਦਿਲੋਂ ਮੁਬਾਰਕਾਂ ਤੇ ਦੁਆਵਾਂ ਜੀ ।ਧੰਨਵਾਦ ਸਹਿਤ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ