ਐਡਵੋਕੇਟ ਜਗਤਾਰ ਸਿੰਘ ਚਾਨੇ ਜ਼ਿਲਾ ਪ੍ਰਧਾਨ ਹਨੂਮਾਨਗੜ੍ਹ,ਮੁੱਖਪਾਲ ਸਿੰਘ ਗਾਲਾ ਜ਼ਿਲਾ ਪ੍ਰਧਾਨ ਸ਼੍ਰੀ ਗੰਗਾਨਗਰ ਤੇ ਅਨੂਪ ਸਿੰਘ ਜ਼ਿਲਾ ਪ੍ਰਧਾਨ ਅਨੁਪਗੜ੍ਹ ਬਣੇ
ਹੁਸ਼ਿਆਰਪੁਰ /ਸ਼੍ਰੀ ਗੰਗਾਨਗਰ , (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੀ ਇੱਕ ਅਹਿਮ ਮੀਟਿੰਗ ਰਾਜਸਥਾਨ ਦੇ ਜ਼ਿਲਾ ਹਨੂਮਾਨਗੜ੍ਹ ਵਿਖ਼ੇ ਪਰਮਜੀਤ ਕੌਰ ਸਗਰੀਆ ਅਤੇ ਲਖਵਿੰਦਰ ਸਿੰਘ ਬਿੱਟੂ ਦੀ ਅਗਵਾਈ ਹੇਠ ਹੋਈ | ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ,ਅਮਰਜੀਤ ਸਿੰਘ ਆਸੀ ਚੇਅਰਮੈਨ ਪੰਜਾਬ,ਇੰਜ. ਗੁਰਦੇਵ ਸਿੰਘ ਪਵਾਰ ਜਨਰਲ ਸਕੱਤਰ ਇੰਡੀਆ, ਗੁਰਬਿੰਦਰ ਸਿੰਘ ਪਲਾਹਾ ਪ੍ਰੈੱਸ ਸਕੱਤਰ ਇੰਡੀਆ, ਹਰਮਿੰਦਰ ਸਿੰਘ ਭੱਚੂ ਜਨਰਲ ਸਕੱਤਰ ਪੰਜਾਬ ਨੇ ਸ਼ਿਰਕਤ ਕੀਤੀ | ਇਸ ਮੌਕੇ ਆਪਣੇ ਸੰਬੋਧਨ ਵਿੱਚ ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ ਨੇ ਰਾਜਸਥਾਨ ਦੀ ਸੂਬਾ ਪੱਧਰੀ ਇਕਾਈ ਦਾ ਸਥਾਪਨਾ ਕਰਦਿਆਂ ਪਰਮਜੀਤ ਕੌਰ ਸਗਰੀਆਂ ਨੂੰ ਰਾਜਸਥਾਨ ਸੂਬਾ ਪ੍ਰਧਾਨ,ਲਖਵਿੰਦਰ ਸਿੰਘ ਬਿੱਟੂ ਸੂਬਾ ਪ੍ਰੈਸ ਸਕੱਤਰ ਬਣਾਏ ਜਾਣ ਦਾ ਐਲਾਨ ਕਰਦਿਆਂ ਕਿਹਾ ਕਿ ਰਾਮਗੜ੍ਹੀਆ ਕੌਮ ਨੇ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਆਪਣਾ ਮਹਾਨ ਯੋਗਦਾਨ ਅਤੇ ਕੁਰਬਾਨੀਆਂ ਨਾਲ ਮਹਾਨ ਇਤਿਹਾਸ ਕਾਇਮ ਕੀਤਾ ਹੈ | ਹੁਣ ਸਮਾਂ ਆ ਗਿਆ ਹੈ ਕਿ ਸਮੁੱਚੀ ਰਾਮਗੜ੍ਹੀਆ ਕੌਮ ਇੱਕ ਪਲੇਟਫਾਰਮ ‘ਤੇ ਇਕੱਤਰ ਹੋ ਕੇ ਇਕਮੁੱਠਤਾ ਦਾ ਸਬੂਤ ਦੇਵੇ ਇਸ ਲਈ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਨੇ ਸਾਲ 2007 ਤੋਂ ਬੀੜਾ ਚੁੱਕਿਆ ਹੈ ਇਸ ਕੜੀ ਵਿੱਚ ਅੱਜ ਰਾਜਸਥਾਨ ਸਟੇਟ ਦੇ ਯੂਨਿਟ ਦੀ ਸਥਾਪਨਾ ਕੀਤੀ ਜਾ ਰਹੀ ਹੈ | ਅਮਰਜੀਤ ਸਿੰਘ ਆਸੀ ਚੇਅਰਮੈਨ ਪੰਜਾਬ ਨੇ ਕਿਹਾ ਕਿ ਭਾਰਤ ਵਿੱਚ ਆਈਆਂ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ਰਾਮਗੜ੍ਹੀਆ ਭਾਈਚਾਰੇ ਨੂੰ ਆਪਣੇ ਸੌੜੇ ਹਿੱਤਾਂ ਲਈ ਰੱਜ ਕੇ ਵਰਤਿਆ ਹੈ ਪਰ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly