ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ) ਬੀਤੇ ਦਿਨੀਂ ਰਾਮਗੜ੍ਹੀਆ ਗਰਲਜ਼ ਸੀ.ਸੈ. ਸਕੂਲ, ਮਿਲ਼ਰਗੰਜ , ਲੁਧਿਆਣਾ ਵਿਖੇ LIC Insurance Company ਵੱਲ਼ੋਂ ਇੱਕ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਭਾਸ਼ਣ ਮੁਕਾਬਲੇ ਦਾ ਵਿਸ਼ਾ ਸੀ — Vigilance Awareness. ਸ਼੍ਰੀਮਤੀ ਸ਼ਰੂਤੀ , ਸ਼੍ਰੀਮਤੀ ਰਜਨੀ ਬਾਲਾ , ਸ਼੍ਰੀਮਤੀ ਗਰਿਮਾ ਜੀ ਨੇ ਜੱਜ ਸਹਿਬਾਨ ਦਾ ਫ਼ਰਜ਼ ਨਿਭਾਇਆ। ਜਿਸ ਵਿੱਚ ( ਅੰਗਰੇਜ਼ੀ) ਵਿੱਚ ਲਕਸ਼ਿਤਾ ਨੇ ਪਹਿਲਾ ਸਥਾਨ , ਸਿਮਰਨਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਸੁਖਮਨਜੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ( ਹਿੰਦੀ) ਵਿੱਚ ਗੁਰਲੀਨ ਕੌਰ ਨੇ ਪਹਿਲਾ ਸਥਾਨ, ਸਨੇਹਾ ਨੇ ਦੂਜਾ ਸਥਾਨ, ਸ਼ਿਵਾਨੀ ਨੇ ਤੀਜਾ ਸਥਾਨ ਹਾਸਿਲ ਕੀਤਾ। ਜਿਸ ਵਿੱਚ ਮੁੱਖ ਮਹਿਮਾਨ ਸ਼੍ਰੀਮਾਨ ਸੁਸ਼ੀਲ ਕੁਮਾਰ ਸਕਸੈਨਾ ਜੀ (DM LIC) , ਸ਼੍ਰੀਮਤੀ ਰਾਮਾ ਭੱਟਾਚਾਰੀਆ ਜੀ , ਸ਼੍ਰੀਮਾਨ ਗੁਰਦੀਪ ਸਿੰਘ ਜੀ ਸਨ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਜੀ ਨੇ ਇਸ ਮੌਕੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਉੱਥੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਵੀ ਉਤਸ਼ਾਹਿਤ ਕੀਤਾ ਕਿ ਵੱਧ ਤੋਂ ਵੱਧ ਭਾਗ ਲੈ ਕੇ ਸਕੂਲ ਦਾ ਨਾਮ ਰੌਸ਼ਨ ਕਰਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly