“ਸੁੰਦਰ ਲਿਖਾਈ ਮੁਕਾਬਲਿਆਂ ‘ਚ ਸਮਾਰਟ ਸਕੂਲ ਹੰਬੜਾਂ ਦੀ ਰਮਨਦੀਪ ਕੌਰ ਅੱਵਲ”

(ਸਮਾਜ ਵੀਕਲੀ): ਇਲਾਕੇ ਦੀ ਸਿਰਮੌਰ ਸੰਸਥਾ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਸੁਧਾਰ ਵੱਲੋਂ ਪਿਛਲੇ ਦਿਨੀਂ “ਜਿੰਗ ਐਂਡ ਜ਼ੀਲ” ਤਹਿਤ ਵੱਖ -ਵੱਖ ਸਕੂਲਾਂ ਦੇ ਕਰਵਾਏ ਗਏ ਇੰਟਰ ਸਕੂਲ ਮੁਕਾਬਲਿਆਂ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਦੀ ਦਸਵੀਂ ਜਮਾਤ ਵਿੱਚ ਪਡ਼੍ਹਦੀ ਹੋਣਹਾਰ ਵਿਦਿਆਰਥਣ ਰਮਨਦੀਪ ਕੌਰ ਪੁੱਤਰੀ ਗੁਰਮੀਤ ਸਿੰਘ ਨੇ ਸੁੰਦਰ ਲਿਖਾਈ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ । ਕਾਲਜ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਵੱਲੋਂ ਵਿਦਿਆਰਥਣ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਤ ਵੀ ਕੀਤਾ ਗਿਆ।

ਸਕੂਲ ਦੇ ਇੰਚਾਰਜ ਮੈਡਮ ਜਯਾ ਪਰਵੀਨ ਨੇ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਦੁਆਰਾ ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਹਿੱਤ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਸਵੇਰ ਦੀ ਸ਼ਿਫਟ ਦੇ ਇੰਚਾਰਜ ਮੈਡਮ ਸੰਗੀਤਾ ਰਾਣੀ, ਲੈਕਚਰਾਰ ਮੈਡਮ ਹਰਪ੍ਰੀਤ ਕੌਰ, ਰਮਨਦੀਪ ਕੌਰ, ਬਲਬੀਰ ਕੌਰ, ਸੀਮਾ ਸ਼ਰਮਾ, ਅਮਰਜੀਤ ਕੌਰ, ਕਲਪਨਾ ਕੌਸ਼ਲ, ਸੋਨੀਆ ਸਹਿਗਲ, ਸੁਖਵੰਤ ਕੌਰ, ਅੰਜੂ ਠਾਕੁਰ, ਦੀਪੇਂਦਰ ਵਾਲੀਆ, ਮਿਸ ਅਮਨਦੀਪ ਕੌਰ, ਲੈਕਚਰਾਰ ਦਵਿੰਦਰ ਸਿੰਘ ਗਰਚਾ, ਅਲਬੇਲ ਸਿੰਘ ਪੁੜੈਣ, ਰਾਜਬੀਰ ਸਿੰਘ, ਸੌਰਭ ਥਾਪਰ, ਮਲਕਿੰਦਰ ਸਿੰਘ, ਭਾਰਤ ਭੂਸ਼ਣ, ਵਿਕਾਸ ਸ਼ਰਮਾ, ਮਲਕਿੰਦਰ ਸਿੰਘ, ਨਵੀਨ, ਰਾਜੀਵ ਕੁਮਾਰ, ਪ੍ਰੀਤਮ ਸਿੰਘ, ਇੰਦਰਜੀਤ ਸਿੰਘ, ਜਗਜੀਤ ਸਿੰਘ ਪੀ ਟੀ ਆਈ ਅਤੇ ਵਿਕਾਸ ਸ਼ਰਮਾ ਤੋਂ ਇਲਾਵਾ ਹੋਰ ਅਧਿਆਪਕ ਵੀ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਏਹੁ ਹਮਾਰਾ ਜੀਵਣਾ ਹੈ -108
Next articleSamaj Weekly