ਰਾਮ ਤੇਰੀ ਗੰਗਾ ਮੈਲੀ ਹੋ ਗਈ ਪਾਪੀਓ ਕੇ ਪਾਪ…..

(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਾਡੇ ਭਾਰਤ ਦੇਸ਼ ਮਹਾਨ ਵਿੱਚ ਧਰਮ ਦੇ ਨਾਂ ਉੱਪਰ ਬੜਾ ਕੁਝ ਹੋ ਰਿਹਾ ਹੈ ਇਸ ਵੇਲੇ ਕੁੰਭ ਦਾ ਮੇਲਾ ਪੂਰੀ ਚਰਚਾ ਵਿੱਚ ਹੈ ਕੁੰਭ ਦੇ ਮੇਲੇ ਤੋਂ ਅਨੇਕਾਂ ਤਰ੍ਹਾਂ ਦੇ ਧਾਰਮਿਕ ਦ੍ਰਿਸ਼ ਸੋਸ਼ਲ ਮੀਡੀਆ ਨਿਊਜ ਨੈਟਵਰਕ ਚੈਨਲ ਉੱਪਰ ਆਮ ਹੀ ਦੇਖਣ ਨੂੰ ਮਿਲ ਰਹੇ ਹਨ। ਜਿਵੇਂ ਕਿਹਾ ਜਾਂਦਾ ਹੈ ਕਿ ਕੁੰਭ ਦਾ ਮੇਲਾ 12 ਸਾਲ ਬਾਅਦ ਆਉਂਦਾ ਹੈ ਤੇ ਇਸ ਲਈ ਸਾਰੇ ਹੀ ਲੋਕ ਦੇਸ਼ਾਂ ਵਿਦੇਸ਼ਾਂ ਦੂਰ ਨੇੜਿਓਂ ਇਸ ਕੁੰਭ ਦੇ ਮੇਲੇ ਵਿੱਚ ਆਪਣੇ ਪਾਪ ਧੋਣ ਲਈ ਡੁਬਕੀ ਲਾਉਂਦੇ ਹਨ। ਪ੍ਰਮੁੱਖ ਤੌਰ ਉੱਤੇ ਅਨੇਕਾਂ ਤਰ੍ਹਾਂ ਦੇ ਸਾਧੂ ਜੋ ਅਨੇਕਾਂ ਅਖਾੜਿਆਂ ਅਨੇਕਾਂ ਧਾਰਮਿਕ ਸਥਾਨਾਂ ਮੰਦਰਾਂ ਮੱਠਾਂ ਹੋਰ ਅਨੇਕਾਂ ਪਾਸਿਆਂ ਤੋਂ ਇਸ ਕੁੰਭ ਦੇ ਮੇਲੇ ਵਿੱਚ ਪੁੱਜੇ ਹੋਏ ਹਨ ਜੋ ਉੱਥੇ ਪੁੱਜੇ ਸ਼ਰਧਾਲੂਆਂ ਨੂੰ ਅਸ਼ੀਰਵਾਦ ਦਿੰਦੇ ਵੀ ਨਜ਼ਰ ਆ ਰਹੇ ਹਨ। ਜਿੱਥੇ ਪ੍ਰਮੁੱਖ ਸਾਧੂ ਜਨ ਇਸ ਮੇਲੇ ਦੇ ਵਿੱਚ ਕੁੰਭ ਦੇ ਇਸ਼ਨਾਨ ਲਈ ਪੁੱਜੇ ਹਨ ਉੱਥੇ ਹੀ ਆਮ ਲੋਕਾਂ ਤੋਂ ਲੈ ਕੇ ਦੇਸ਼ ਦੇ ਰਾਜਨੀਤਕ ਆਗੂ ਪ੍ਰਮੁੱਖ ਉਦਯੋਗਪਤੀ ਅੰਬਾਨੀ ਅੰਡਾਨੀ ਇਸ ਮੇਲੇ ਵਿੱਚ ਦੇਖੇ ਗਏ। ਇਸ ਤੋਂ ਇਲਾਵਾ ਫਿਲਮੀ ਹਸਤੀਆਂ ਟੀਵੀ ਚੈਨਲ ਨਾਲ ਜੁੜੇ ਹੋਏ ਅਨੇਕਾਂ ਪੱਤਰਕਾਰ ਜੋ ਖੁਦ ਵੀ ਇਸ ਮੇਲੇ ਦੇ ਦ੍ਰਿਸ਼ ਦਿਖਾ ਰਹੇ ਹਨ ਤੇ ਖੁਦ ਹੀ ਬਾਬਿਆਂ ਤੋਂ ਚਿਮਟੇ ਵੀ ਖਾ ਰਹੇ ਹਨ….., ਖੈਰ, ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਸਾਡੇ ਦੇਸ਼ ਦੇ ਲੋਕ ਕਿੰਨੇ ਕੁ ਇਮਾਨਦਾਰ ਹਨ ਚਾਹੇ ਉਹ ਧਾਰਮਿਕ ਹੋਣ ਰਾਜਨੀਤਿਕ ਜਾਂ ਉਦਯੋਗਪਤੀ ਇਹ ਸਭ ਕੀ ਕੁਝ ਕਰ ਰਹੇ ਹਨ ਤੇ ਅਖੀਰ ਨੂੰ ਕੁੰਭ ਦੇ ਮੇਲੇ ਵਿੱਚ ਗੰਗਾ ਵਿੱਚ ਡੁਬਕੀ ਲਾ ਕੇ ਆਪਣੇ ਪਾਪਾ ਨੂੰ ਮੁਕਤ ਕਰਨ ਦੀ ਜਗ੍ਹਾ ਇਹ ਗੰਗਾਂ ਨੂੰ ਹੀ ਮੈਲੀ ਕਰ ਰਹੇ ਹਨ। ਆਹ ਤਸਵੀਰ ਜੋ ਮੈਂ ਨਾਲ ਦਿੱਤੀ ਹੈ ਇਹ ਹਿੰਦੀ ਦੀ ਪੱਤਰਕਾਰ ਹੈ ਤੁਸੀਂ ਇਸ ਦੀ ਤਸਵੀਰ ਨੂੰ ਦੇਖ ਕੇ ਪਛਾਣ ਗਏ ਹੋਵੋਗੇ ਇਹ ਹੈ ਅੰਜਨਾ ਓਮ ਕਸ਼ਯਪ ਜੋ ਸਾਡੇ ਦੇਸ਼ ਦੇ ਰਾਸ਼ਟਰੀ ਟੈਲੀਵਿਜ਼ਨ ਖ਼ਬਰੀ ਚੈਨਲਾਂ ਦੇ ਉੱਪਰ ਕੀ ਕੁਝ ਪੇਸ਼ ਕਰ ਰਹੀ ਹੈ ਸਭ ਦੇਖਦੇ ਹਾਂ ਤੇ ਮੈਂ ਤਾਂ ਇਹਨਾਂ ਨੂੰ  ਅੱਜ ਕੱਲ ਅਜਿਹੇ ਪੱਤਰਕਾਰ ਜੋ ਬਹੁ ਗਿਣਤੀ ਵਿੱਚ ਹਨ ਇਹਨਾਂ ਨੂੰ ਲੋਕਾਂ ਵਿੱਚ ਰਾਜਨੀਤਿਕ ਹਮਾਇਤ ਦੇ ਨਾਲ ਅੱਗ ਲਾਉਣ ਵਾਲੇ ਹੀ ਕਹਿੰਦਾ ਹਾਂ, ਹੁਣ ਇਸ ਕਸ਼ਯਪ ਨੇ ਟੀਵੀ ਚੈਨਲਾਂ ਉੱਪਰ ਬੈਠ ਕੇ ਕੀ ਕੁਝ ਕੀਤਾ ਕਿਹੋ ਜਿਹੀ ਮਗ਼ਜ਼ ਖਪਾਈ ਕੀਤੀ ਤੇ ਇਹ ਵੀ ਤੁਰ ਪਈ ਕੁੰਭ ਦੇ ਮੇਲੇ ਵਿੱਚ ਗੰਗਾ ਨੂੰ ਸ਼ਾਇਦ ਮੇਰੇ ਵੀ ਪਾਪ ਬਖਸ਼ੇ ਜਾਣਗੇ ਪਰ ਨਹੀਂ ਇਹ ਤਾਂ ਉਹ ਹਨ…. ਰਾਮ ਤੇਰੀ ਗੰਗਾ ਮੈਲੀ ਹੋ ਗਈ ਪਾਪੀਓ ਕੇ ਪਾਪ ਧੋਤੇ ਧੋਤੇ…..!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿੱਧਾ ਬੰਦਾ ਸਿੱਧੀ ਗੱਲ।ਮਸ਼ੀਨ।
Next articleਜੀ ਜੀ ਐਨ ਆਈ ਵੀ ਐਸ ਵੱਲੋਂ ਡਿਜ਼ੀਟਲ ਮਾਰਕੀਟਿੰਗ ‘ਤੇ ਵਰਕਸ਼ਾਪ ਲਗਾਈ ਗਈ