ਸੰਸਥਾ ਵੱਲੋਂ ਹੁਣ ਦੁਆਬੇ ਵਿੱਚ ਲਗਾਏ ਜਾਣਗੇ ਦਰਖਤ- ਨਰਿੰਦਰਪਾਲ ਸਿੰਘ ਚੰਦੀ
ਜਲੰਧਰ (ਸਮਾਜ ਵੀਕਲੀ) (ਖਿੰਡਾ)- – ਸਮਾਜ਼ ਸੇਵੀ ਕੰਮਾਂ ਲਈ ਹਮੇਸ਼ਾਂ ਤਤਪਰ ਰਹਿੰਦੀ ਸਮਾਜ ਸੇਵੀ ਸੰਸਥਾਵਾਂ ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਚੰਦੀ ਵੱਲੋਂ ਜਲੰਧਰ ਵਿਖੇ ਹੰਗਾਮੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਨਰਿੰਦਰਪਾਲ ਸਿੰਘ ਚੰਦੀ ਨੇ ਆਖਿਆ ਕਿ ਪੰਜਾਬ ਵਿਚ ਵਧ ਰਿਹਾ ਤਾਪਮਾਨ ਆਉਣ ਵਾਲੇ ਸਮੇਂ ਲਈ ਖ਼ਤਰੇ ਦਾ ਅਲਾਰਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਦਰਖਤ ਲਗਾਏ ਜਾ ਰਹੇ ਹਨ। ਇਸ ਕਾਰਜ ਵਿਚ ਕਿਸਾਨ ਵੀਰਾਂ ਸਮੇਤ ਨਰੇਗਾ ਟੀਮਾਂ ਵੀ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਰਖਤ ਨਾਲ ਜਿਥੇ ਸਾਨੂੰ ਭਰਪੂਰ ਮਾਤਰਾ ਵਿਚ ਆਕਸੀਜਨ ਮਿਲਦੀ ਹੈ। ਉਥੇ ਵਾਤਾਵਰਨ ਵੀ ਸੁਧ ਹੁੰਦਾ ਹੈ। ਇਹ ਦਰਖਤ ਜਿਥੇ ਸਾਨੂੰ ਠੰਡੀ ਛਾ ਦਿੰਦੇ ਹਨ ਉਥੇ ਇਨ੍ਹਾਂ ਦਰਖਤਾਂ ਤੋਂ ਫਲ ਵੀ ਮਿਲਦੇ ਹਨ। ਉਨ੍ਹਾਂ ਕਿਹਾ ਕਿ ਬਹੁਤਾਤ ਪੰਛੀਆਂ ਦਾ ਰੈਣ ਬਸੇਰਾ ਵੀ ਇਨ੍ਹਾਂ ਦਰਖਤਾਂ ਤੇ ਹੁੰਦਾ ਹੈ। ਅਤੇ ਕੁਦਰਤ ਵੀ ਮਨੁੱਖ ਦੇ ਇਸ ਕਰਮ ਤੇ ਹਮੇਸ਼ਾ ਖੁਸ਼ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਜਨਮ ਦਿਨ ਤੇ ਘੱਟੋ ਘੱਟ ਇਕ ਦਰਖਤ ਜਰੂਰ ਲਗਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਸੀਂ ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਦੀ ਤਰਫੋਂ ਦਰਖਤ ਲਗਾਉਣ ਦੇ ਕਾਰਜਾਂ ਵਿਚ ਜੁਟੀਆਂ ਸਭ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ । ਉਨ੍ਹਾਂ ਕਿਹਾ ਕਿ ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਦੁਆਬੇ ਦੀ ਧਰਤੀ ਤੇ ਦਰਖਤ ਲਗਾਉਣ ਜਾਂ ਰਹੀ ਹੈ ਜੋ ਵੀ ਵੀਰ ਜਾਂ ਸੰਸਥਾ ਇਸ ਕਾਰਜ਼ ਵਿਚ ਸੰਸਥਾ ਦਾ ਸਾਥ ਦੇਣਾ ਚਾਹੁੰਦੇ ਹੋਣ ਜਾ ਦਰਖਤਾਂ ਸਬੰਧੀ ਜਾਣਕਾਰੀ ਲੈਣੀ ਚਾਹੁੰਦੇ ਹੋਣ ਜਾ ਪਿੰਡ ਵਿਚ ਦਰਖਤ ਲਗਵਾਉਣ ਜਾ ਲਾਉਣ ਦੇ ਚਾਹਵਾਨ ਹਨ ਉਹ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।
ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਚੰਦੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly