ਰੱਖੜੀ

ਬਲਵਿੰਦਰ ਸਰਘੀ ਕੰਗ

(ਸਮਾਜ ਵੀਕਲੀ)

ਗੁੱਟ ਉੱਤੇ ਰੱਖੜੀ ਬੰਨਾ ਲਈ ਚਾਵਾਂ ਨਾਲ।
ਭੈਣਾਂ ਦਾ ਪਿਆਰਾ ਹੁੰਦਾ ਸੋਹਣੇ ਵੀਰਾਂ ਨਾਲ।

ਰੱਖੜੀ ਮੈਂ ਪਿਆਰ ਨਾਲ ਗੁੰਦ ਕੇ ਲਿਆਈ।
ਬਾਰ-ਬਾਰ ਵੀਰਾਂ ਮੈਂ ਤੇ ਚੁੰਮ ਕੇ ਲਿਆਈ।
ਇਸ ਵਿੱਚ ਯਾਦਾਂ ਦਾ ਹੈ ਵੀਰਿਆ ਪਿਆਰ ।
ਭੈਣਾਂ ਦਾ …………

ਵੱਸਦੇ ਰਹਿਣ ਸਦਾ ਬਾਬਲ ਦੇ ਵਿਹੜੇ।
ਭੂਆ -ਭੂਆ ਕਹਿਣ ਭਤੀਜੇ ਸਦਾ ਮੇਰੇ।
ਭਤੀਜਿਆਂ ਚੋਂ ਹੁੰਦਾ ਸਦਾ ਵੀਰਾਂ ਦਾ ਦੀਦਾਰ
ਭੈਣਾਂ ਦਾ………….

ਇੱਕ-ਇੱਕ ਧਾਗਾ ਜੋੜ ਰੱਖੜੀ ਬਣਾਈ।
“ਸਰਘੀ” ਨੇ ਵੀਰ ਦੇ ਸੀ ਘੁੱਟ ਤੇ ਸਜਾਈ।
ਝੋਲੀ ਭਰ ਦੇਵੇ ਫਿਰ ਆਪੇ ਕਰਤਾਰ।
ਭੈਣਾਂ ਦਾ ………….

ਰੱਖੜੀ ਦਿਨ ਆਵੇ ਚਾਅ ਚੜ੍ਹਦਾ।
ਭੈਣਾਂ ਦਾ ਨਾਂ ਵੀਰਾਂ ਬਿਨਾਂ ਕਦੇ ਸਰਦਾ।
ਇੱਕਠੇ ਬੈਠ ਕਰਦੇ ਨੇ ਸੋਹਣੇ ਇਹ ਵਿਚਾਰ।
ਭੈਣਾਂ ਦਾ…………..

ਬਲਵਿੰਦਰ ਸਰਘੀ ਕੰਗ

ਪਿੰਡ ਕੰਗ ਤਹਿਸੀਲ ਖਡੂਰ ਸਾਹਿਬ

ਜ਼ਿਲ੍ਹਾ ਤਰਨਤਾਰਨ ਮੋ:8288959935

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਖੀਂ ਕਿਤੇ ਝੱਲਿਆ ਨਾ ਝੱਲ ਕਰ ਜਾਵੀਂ ਹਾਰ ਗ਼ਮਾਂ ਦੇ ਪਰੋਕੇ ਨਾ ਗਲ ਮੇਰੇ ਪਾਵੀਂ
Next articleਰਣਜੀਤ ਸਿੰਘ ਖੋਜੇਵਾਲ ਵੱਲੋਂ ਵਾਰਡ ਨੰਬਰ 6 ਦਾ ਦੌਰਾ