ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਮੈਂਬਰਾਂ ਦੀ ਕੀਤੀ ਚੋਣ ’ਤੇ ਇਤਰਾਜ਼ ਖੜ੍ਹੇ ਕੀਤੇ ਹਨ। ਬੇਸ਼ੱਕ ਨਵਜੋਤ ਸਿੱਧੂ ਇਸ ਮਾਮਲੇ ’ਤੇ ਪੱਛੜ ਕੇ ਬੋਲੇ ਹਨ, ਪਰ ਉਨ੍ਹਾਂ ਨੇ ਅੱਜ ਟਵੀਟ ਕਰਕੇ ਇਹ ਟਿੱਪਣੀ ਕੀਤੀ ਹੈ ਕਿ ‘ਇਹ ਦਿੱਲੀ ਰਿਮੋਟ ਕੰਟਰੋਲ ਦੀਆਂ ਨਵੀਆਂ ਬੈਟਰੀਆਂ ਹਨ।’ ਹਾਲਾਂਕਿ ਨਵਜੋਤ ਸਿੱਧੂ ਨੂੰ ਹਰਭਜਨ ਸਿੰਘ ਨੂੰ ਇਸ ਸ਼੍ਰੇਣੀ ’ਚੋਂ ਬਾਹਰ ਰੱਖਿਆ ਹੈ, ਜਦਕਿ ਬਾਕੀ ਚਿਹਰਿਆਂ ਨੂੰ ਬੈਟਰੀਆਂ ਦੱਸਦਿਆਂ ਇਸ ਚੋਣ ਨੂੰ ਪੰਜਾਬ ਨਾਲ ਵਿਸ਼ਵਾਸਘਾਤ ਦੱਸਿਆ ਹੈ। ਯਾਦ ਰਹੇ ਕਿ ‘ਆਪ’ ਵੱਲੋਂ ਰਾਜ ਸਭਾ ਲਈ ਚੁਣੇ ਗਏ ਪੰਜ ਮੈਂਬਰਾਂ ਵਿੱਚੋਂ ਦੋ ਮੈਂਬਰ ਗ਼ੈਰ-ਪੰਜਾਬੀ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly