ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜੁੜੇ ਸਮਰਪਿਤ ਸਾਥੀ ਰਾਜਵੀਰ ਗੰਗੜ ਜੀ ਨਾਲ ਵਿਸ਼ੇਸ਼ ਮੁਲਾਕਾਤ ਹੋਈ। ਉਹ 19/01/25 ਨੂੰ ਮੇਰੇ ਛੋਟੇ ਭਰਾ ਵਰਗੇ ਦੋਸਤ ਧਰਮਵੀਰ ਬੋਧ ਜੀ ਦੇ ਨਾਲ ਮੇਰੇ ਘਰ ਪਹੁੰਚੇ। ਗੰਗੜ ਭਾਈ ਜੀ ਵਲੋਂ ਸਮਾਜਿਕ ਬਦਲਾਵ ਅਤੇ ਬਰਾਬਰੀ ਦੇ ਮਿਸ਼ਨ ਲਈ ਕੀਤੇ ਜਾ ਰਹੇ ਯਤਨ ਸੱਚਮੁੱਚ ਪ੍ਰੇਰਣਾਦਾਇਕ ਹਨ। ਉਹਨਾ ਦੇ ਲਿਖੇ ਗੀਤ ਸਮਾਜਿਕ ਚੇਤਨਾ ਨੂੰ ਉਤਸ਼ਾਹਤ ਕਰਦੇ ਹਨ। ਮੇਰੇ ਅਤੇ ਮੇਰੀ ਪਤਨੀ ਵਲੋਂ ਬਾਬਾ ਸਾਹਿਬ ਦੇ ਮਿਸ਼ਨ ਅਤੇ ਸਮਾਜਿਕ ਕੰਮਾਂ ਲਈ ਉਨਾਂ ਨੂੰ ਭਾਰਤੀ ਸੰਵਿਧਾਨ (ਪੰਜਾਬੀ ਅਨੁਵਾਦ), ਭਾਰਤੀ ਸੰਵਿਧਾਨ ਦਾ ਇਤਿਹਾਸ ਅਤੇ ਵਿਕਾਸ ਅਤੇ ਅਨੁਸੂਚਿਤ ਜਾਤੀਆਂ, ਕਬੀਲੇ ਅਤੇ ਕਾਨੂੰਨ ਨਾਮਕ ਕਿਤਾਬਾਂ ਭੇਟ ਕੀਤੀਆਂ। ਚੱਲੋ, ਅਸੀਂ ਵੀ ਬਾਬਾ ਸਾਹਿਬ ਦੇ ਮਿਸ਼ਨ ਨੂੰ ਹੋਰ ਮਜ਼ਬੂਤੀ ਦੇਣ ਲਈ ਏਕਤਾ ਅਤੇ ਜਾਗਰੂਕਤਾ ਦਾ ਪ੍ਰਚਾਰ ਕਰੀਏ ਅਤੇ ਸਮਾਜ ਵਿੱਚ ਬਦਲਾਅ ਲਿਆਈਏ।
ਡਾ ਇੰਦਰਜੀਤ ਕੁਮਾਰ ਕਜਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj