ਵਿਭਾਗ ਦੁਆਰਾ ਦਿੱਤੀ ਹਰ ਡਿਊਟੀ ਤੇ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੀ – ਰਜਨੀ ਵਾਲੀਆ
ਕਪੂਰਥਲਾ , 2 ਮਾਰਚ ( ਕੌੜਾ)– ਸਿੱਖਿਆ ਵਿਭਾਗ ਦੇ ਹੁਕਮਾਂ ਤਹਿਤ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ( ਡਾਈਟ) ਸ਼ੇਖੂਪੁਰ ਵਿੱਚ ਰਜਨੀ ਵਾਲੀਆ ਨੇ ਸਹਾਇਕ ਮੈਟਰ ਦੇ ਤੌਰ ਤੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਪ੍ਰਿੰਸੀਪਲ ਮਮਤਾ ਬਜਾਜ ਡਾਇਟ ਸ਼ੇਖੂਪੁਰ ਦੁਆਰਾ ਰਜਨੀ ਵਾਲੀਆਂ ਨੂੰ ਸਹਾਇਕ ਮੈਟਰ ਦੇ ਤੌਰ ਤੇ ਕਰਵਾਇਆ ਗਿਆ। ਆਪਣਾ ਅਹੁਦਾ ਸੰਭਾਲਣ ਉਪਰੰਤ
ਰਜਨੀ ਵਾਲੀਆ ਨੇ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ਵਿੱਚ ਗੁਣਵੱਤਾ ਲਿਆਉਣ ਤੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਚਲਾਏ ਜਾ ਰਹੇ ਵੱਖ ਵੱਖ ਪ੍ਰੋਜੈਕਟਾਂ ਨੂੰ ਹੇਠਲੇ ਪੱਧਰ ਤੱਕ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਤੇ ਵਿਭਾਗ ਦੀਆਂ ਨੀਤੀਆਂ ਨੂੰ ਹਰ ਅਧਿਆਪਕ ਸਾਥੀ ਤੱਕ ਪਹੁੰਚਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਹਨਾਂ ਕਿ ਮੈਂ ਵਿਭਾਗ ਦੁਆਰਾ ਦਿੱਤੀ ਹਰ ਡਿਊਟੀ ਤੇ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੀ। ਇਸ ਤੋਂ ਪਹਿਲਾਂ ਰਜਨੀ ਵਾਲੀਆ ਦਾ ਸ਼੍ਰੀਮਤੀ ਸੁਰਜੀਤ ਕੌਰ ਲੈਕਚਰਾਰ ਪਂਜਾਬੀ, ਸ਼੍ਰੀ ਹਰਵਿੰਦਰ ਭੰਡਾਲ ਲੈਕਚਰਾਰ ਅੰਗਰੇਜ਼ੀ, ਸ਼੍ਰੀ ਅਸ਼ਵਨੀ ਕੁਮਾਰ ਮੈਣੀ ਲੈਕਚਰਾਰ ਮੈਥ, ਸ਼੍ਰੀ ਸੰਦੀਪ ਕੁਮਾਰ ਲੈਕਚਰਾਰ ਸਾਇੰਸ, ਸ਼੍ਰੀ ਮਹੇਸ਼ ਕੁਮਾਰ ਲੈਕਚਰਾਰ ਪੋਲਿਟੀਕਲ ਸਾਇੰਸ, ਡਾਕਟਰ ਯੋਗਿਤਾ ਪਾਸੀ ਮੇਂਟਰ ਹਿੰਦੀ ਆਦਿ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ।ਇਸ ਮੌਕੇ ਤੇ ਇਸ ਮੌਕੇ ਧੀਰਜ ਵਾਲੀਆ, ਅਮਰਜੀਤ ਸਿੰਘ, ਅਮਰ ਸਿੰਘ, ਮਾਨਵ, ਦਿਵਾਂਸ਼ੀ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly