ਫਿਲੌਰ, ਅੱਪਰਾ (ਜੱਸੀ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਸੰਧੂ ਜੋ ਅੰਨਾ ਅੰਦੋਲਨ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ । ਉਸ ਸਮੇਂ ਤੋਂ ਲਗਾਤਾਰ ਲੋਕ ਆਪਣੀਆ ਮੁਸਕਲਾਂ ਉਨ੍ਹਾਂ ਕੋਲ ਲਿਆਉਂਦੇ ਸਨ ਅਤੇ ਉਹ ਉਨ੍ਹਾਂ ਦੀਆਂ ਮੁਸਕਲਾਂ ਪਹਿਲ ਦੇ ਅਧਾਰ ਤੇ ਹੱਲ ਕਰਵਾਉਂਦੇ ਰਹੇ ਸਨ। ਪੰਜਾਬ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ ਉਸ ਸਮੇਂ ਤੋਂ ਰਜਿੰਦਰ ਸੰਧੂ ਉਤਸ਼ਾਹ ਨਾਲ ਲੋਕਾਂ ਦੇ ਕੰਮ ਕਰਵਾ ਰਹੇ ਹਨ। ਜਿਨ੍ਹਾਂ ਦੀ ਕਾਰਗੁਜ਼ਾਰੀ ਤੋਂ ਆਪ ਵਰਕਰ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਦੇਵ ਸਿੰਘ ਸੰਗੋਵਾਲ ਅਤੇ ਹੋਰ ਵਰਕਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦਾ ਮੋਟਰਸਾਈਕਲ ਮਾਓ ਸਾਹਿਬ ਗੁਰਦੁਆਰਾ ਸਾਹਿਬ ਤੋਂ ਚੋਰੀ ਹੋ ਗਿਆ ਸੀ ਜਿਸ ਦੀ ਰਿਪੋਰਟ ਉਨ੍ਹਾਂ ਪੁਲਿਸ ਪ੍ਰਸਾਸਨ ਨੂੰ ਦਿੱਤੀ ਪਰ ਉਸ ਸਬੰਧੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ।
ਜਿਸ ਤੋਂ ਬਾਅਦ ਮੈ ਮਾਯੂਸ ਹੋ ਕੇ ਆਮ ਆਦਮੀ ਪਾਰਟੀ ਦੇ। ਆਗੂ ਰਜਿੰਦਰ ਸੰਧੂ ਨੂੰ ਮਿਲਿਆ ਅਤੇ ਆਪਣੀ ਮੁਸ਼ਕਲ ਸਬੰਧੀ ਜਾਣੂ ਕਰਵਾਇਆ। ਜਿਸ ਤੋਂ ਬਾਅਦ ਉਨ੍ਹਾਂ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕਰਕੇ ਮੇਰਾ ਮੋਟਰਸਾਈਕਲ ਬਰਾਮਦ ਕਰਵਾ ਕੇ ਮੈਨੂੰ ਦਵਾਇਆ। ਜਿਸ ਤੇ ਉਨ੍ਹਾਂ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਅਤੇ ਰਜਿੰਦਰ ਸੰਧੂ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਉਣ ਕਾਰਨ ਹਲਕੇ ਚ ਚਰਚਾ ਚ ਹਨ। ਲੋਕ ਰਜਿੰਦਰ ਸੰਧੂ ਤੋ ਬਹੁਤ ਅਸਵੰਦ ਹਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly