
ਕੱਚੀ ਘੋੜੀ ਨਾਚ ਮਰਦਾਂ ਅਤੇ ਔਰਤਾਂ ਦਾ ਸਾਂਝਾ ਨਾਚ ਹੈ।ਇਸ ਨਾਚ ਵਿੱਚ ਮਰਦ ਨਕਲੀ ਘੋੜੀ ਤੇ ਬੈਠਦੇ ਹਨ। ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਦੇ ਸ਼ੇਖਾਵਟੀ ਇਲਾਕੇ ਵਿੱਚ ਕੱਚੀ ਘੋੜੀ ਨਾਚ ਦੀ ਪੇਸ਼ਕਾਰੀ ਦਰਸ਼ਕਾਂ ਵਿੱਚ ਵਿਸੇਸ਼ ਖਿੱਚ ਦਾ ਕੇਂਦਰ ਰਹਿੰਦੀ ਹੈ।ਜੈਸਲਮੇਰ ਦੇ ਟਿੱਬਿਆਂ ਦੇ ਕੱਕੇ ਰੇਤੇ ਵਿੱਚੋਂ ਉਪਜਿਆ ਇਹ ਲੋਕ ਨਾਚ ਗੁਜਰਾਤ,ਮਹਾਂਰਾਸ਼ਟਰ ‘ਚ ਵੀ ਬਹੁਤ ਹਰਮਨ ਪਿਆਰਾ ਹੈ।
ਰਾਜਸਥਾਨ ਵਿੱਚ ਸਤੰਬਰ ਮਹੀਨੇ , ਤੇਜਾ ਦਸਵੀਂ ਦੇ ਸਮੇਂ ਬਾਬਾ ਰਾਮਦੇਵ ਪੀਰ ਦੀ ਯਾਦ ਵਿਚ ਪੋਖਰਨ ਵਿੱਚ ਮਨਾਏ ਜਾਂਦੇ ਉਤਸਵ ਸਮੇਂ ਇਹ ਨਾਚ ਖਾਸ ਤੌਰ ਤੇ ਪੇਸ ਕੀਤਾ ਜਾਂਦਾ ਹੈ। ਇਸ ਨਾਚ ਮੰਡਲੀ ਵਿੱਚ ਆਮ ਕਰਕੇ ਸੱਤ ਤੋਂ ਅੱਠ ਮੈਂਬਰ ਹੁੰਦੇ ਹਨ।ਨਾਚ ਦੀ ਪੇਸ਼ਕਾਰੀ ਕਰਦੇ ਸਮੇਂ ਮੰਡਲੀ ਦੇ ਘੋੜੀ ਤੇ ਸਵਾਰ ਮਰਦ, ਔਰਤ ਨਾਚ ਅਤੇ ਉਸ ਦਿਨ ਸਾਥ ਦੇ ਰਿਹਾ ਮਰਦ ਡਾਂਸਰ ਮੁੱਖ ਹੁੰਦੇ ਹਨ। ਬਾਕੀ ਟੋਲੀ ਮੈਂਬਰ ਸਾਜ਼ ਵਜਾਉਂਦੇ ਹਨ। ਇਹਨਾਂ ਸਾਜ਼ਾਂ ਵਿੱਚ ਅਲਗੋਜ਼ਾ,ਢੋਲ, ਗਾਜਰ, ਖੰਜਰੀ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।
ਪਟਿਆਲਾ ਵਿਖੇ ਸਰਸ ਮੇਲੇ ਵਿੱਚ ਆਪਣੀ ਪਾਰਟੀ ਵਲੋਂ ਪੇਸ਼ਕਾਰੀ ਦੇਣ ਆਏ ਹਰੀ ਸ਼ੰਕਰ ਨਾਗਰਾ ਨੇ ਦੱਸਿਆ ਕਿ ਮੇਰੇ ਤੋਂ ਸਿਵਾਏ ,ਨਾਚ ਮੰਡਲੀ ਵਿੱਚ ਰਵੀ ਡਾਂਸਰ,ਲਾਲਾ,ਸੱਤਿਆ ਨਰਾਇਣ ਨਾਗਰਾ ਅਤੇ ਪੰਜ ਹੋਰ ਮੈਂਬਰ ਸਾਮਲ ਹਨ।ਮੇਲੇ ਦੌਰਾਨ ਮੇਲੀਆਂ ਵਿੱਚ ਉਹਨਾਂ ਦੀ ਨਾਚ ਮੰਡਲੀ ਦਾ ਨਾਚ ਬਹੁਤ ਹਰਮਨ ਪਿਆਰਾ ਰਿਹਾ।ਲੋਕ ਰਵੀ ਡਾਂਸਰ ਨਾਲ ਲਗਾਤਾਰ ਤਸਵੀਰਾਂ ਖਿਚਵਾ ਰਹੇ ਹਨ।ਸਾਡੀ ਨਾਚ ਮੰਡਲੀ ਦੀ ਡਾਂਸਰ ਰਵੀ ਕੁੰਭ ਮੇਲੇ ਦੀ ਮੋਨਾਲੀਸਾ ਜਿੰਨ੍ਹਾਂ ਮਾਣ ਸਤਿਕਾਰ ਲੈ ਰਹੀ ਹੈ।
ਫਲੇਲ ਸਿੰਘ ਸਿੱਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj