ਰਾਜਸਥਾਨ ਕਾਂਗਰਸ ਕਲੇਸ਼: ਐਤਵਾਰ ਨੂੰ ਨਵੇਂ ਮੰਤਰੀ ਚੁੱਕਣਗੇ ਸਹੁੰ, ਕੈਬਨਿਟ ਦੀ ਅਹਿਮ ਮੀਟਿੰਗ ਅੱਜ

ਜੈਪੁਰ (ਸਮਾਜ ਵੀਕਲੀ): ਰਾਜਸਥਾਨ ’ਚ ਮੰਤਰੀ ਮੰਡਲ ‘ਚ ਫੇਰਬਦਲ ਕੀਤਾ ਜਾ ਰਿਹਾ ਹੈ ਤੇ ਸਹੁੰ ਚੁੱਕ ਸਮਾਗਮ ਐਤਵਾਰ ਨੂੰ ਸ਼ਾਮ 4 ਵਜੇ ਗਵਰਨਰ ਹਾਊਸ ‘ਚ ਹੋੋਵੇਗਾ। ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਸੂਤਰਾਂ ਨੇ ਕਿਹਾ ਕਿ ਅੱਜ ਸ਼ਾਮ 5 ਵਜੇ ਹੋਣ ਵਾਲੀ ਕੈਬਨਿਟ ਮੀਟਿੰਗ ਤੋਂ ਬਾਅਦ ਸਾਰੇ ਮੰਤਰੀਆਂ ਨੂੰ ਅਸਤੀਫੇ ਦੇੇਣ ਲਈ ਕਿਹਾ ਜਾ ਸਕਦਾ ਹੈ। ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਕਰਨਗੇ। ਹਾਲਾਂਕਿ ਅਜੇ ਤੱਕ ਇਹ ਤੈਅ ਨਹੀਂ ਹੋਇਆ ਹੈ ਕਿ ਮੰਤਰੀ ਮੰਡਲ ‘ਚ ਕਿਹੜੇ-ਕਿਹੜੇ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਜਾਵੇਗਾ ਪਰ ਜੈਪੁਰ ‘ਚ ਵੱਡੀ ਗਿਣਤੀ ‘ਚ ਕਾਂਗਰਸੀ ਵਿਧਾਇਕਾਂ ਦੇ ਪਹੁੰਚਣ ਦਾ ਸਿਲਸਿਲਾ ਸ਼ੁੱਕਰਵਾਰ ਸ਼ਾਮ ਤੋਂ ਸ਼ੁਰੂ ਹੋ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੋਗਿੰਦਰ ਯਾਦਵ ਐੱਸਕੇਐੱਮ ’ਚ ਮੁੜ ਸਰਗਰਮ
Next articleਇੰਡੋਨੇਸ਼ੀਆ ਮਾਸਟਰਜ਼ ਬੈਡਮਿੰਟਨ: ਸਿੰਧੂ ਨੂੰ ਜਪਾਨ ਦੀ ਖਿਡਾਰਨ ਨੇ ਸੈਮੀਫਾਈਨਲ ਦੌਰਾਨ 32 ਮਿੰਟਾਂ ’ਚ ਹਰਾਇਆ