ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਖੇਡਾਂ ਅਤੇ ਸਰੀਰਕ ਪ੍ਰੀਖਿਆਵਾਂ ਦੀ ਤਿਆਰੀ ਲਈ ਪ੍ਰਸਿੱਧ ਰਾਜਨ ਅਥਲੈਟਿਕਸ ਸੈਂਟਰ ਰੋਪੜ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਇਸ ਦੇ ਖਿਡਾਰੀ ਦਕਸ਼ ਸੈਣੀ ਵਾਸੀ ਰੋਪੜ ਨੇ ਕਾਂਸੇ ਦਾ ਤਮਗਾ ਜਿੱਤ ਕੇ ਆਪਣਾ, ਮਾਪਿਆਂ, ਕਾਲਜ ਤੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ। ਸੈਂਟਰ ਸੰਚਾਲਕ/ਕੋਚ ਰਾਜਨ ਕੁਮਾਰ ਨੇ ਦੱਸਿਆ ਕਿ 26 ਤੋਂ 28 ਨਵੰਬਰ ਤੱਕ ‘ਇੰਟਰ-ਕਾਲਜ ਅਥਲੈਟਿਕਸ ਚੈਂਪੀਅਨਸ਼ਿਪ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ। ਜਿੱਥੇ ਦਕਸ਼ ਨੇ ਤੀਹਰੀ ਛਾਲ਼ (ਟ੍ਰਿਪਲ ਜੰਪ) ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਜਿਕਰਯੋਗ ਹੈ ਕਿ ਰਾਜਨ ਅਥਲੈਟਿਕਸ ਸੈਂਟਰ ਰੋਪੜ ਦੇ ਕਈ ਸਾਰੇ ਖਿਡਾਰੀ ਪਹਿਲਾਂ ਵੀ ਸੂਬਾਈ, ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਤਮਗੇ ਜਿੱਤ ਚੁੱਕੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly