ਰੋਪੜ, (ਗੁਰਬਿੰਦਰ ਸਿੰਘ ਰੋਮੀ): ਕੱਲ੍ਹ ਨਹਿਰੂ ਸਟੇਡੀਅਮ ਰੋਪੜ ਵਿਖੇ ਸਮਾਪਤ ਹੋਏ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੱਖੋ-ਵੱਖ ਬਲਾਕਾਂ ਤੋਂ ਸੋਨੇ ਤੇ ਚਾਂਦੀ ਦੇ ਤਮਗੇ ਜੇਤੂ ਖਿਡਾਰੀਆਂ/ਟੀਮਾਂ ਦੇ ਰਾਜ ਪੱਧਰ ਲਈ ਬਹੁਤ ਫਸਵੇਂ ਅਤੇ ਰੌਚਕ ਮੁਕਾਬਲੇ ਹੋਏ। ਜਿਨ੍ਹਾਂ ਵਿੱਚ ਰਾਜਨ ਅਥਲੈਟਿਕਸ ਅਕੈਡਮੀ ਦੇ ਖਿਡਾਰੀਆਂ ਦੀ ਖੂਬ ਬੱਲੇ ਬੱਲੇ ਰਹੀ। ਇਸ ਅਕੈਡਮੀ ਵੱਲੋਂ ਮਨਰੀਤ ਕੌਰ ਨੇ 60 ਮੀਟਰ ਦੌੜ ਤੇ ਲੰਮੀ ਛਾਲ਼ ਵਿੱਚ ਪਹਿਲੇ, ਸ਼ਿਵਮ ਕਪੂਰਥਲਾ ਨੇ ਲੰਮੀ ਤੇ ਤੀਹਰੀ ਛਾਲ਼ ਵਿੱਚ ਪਹਿਲੇ, ਰੋਮੀ ਘੜਾਮੇਂ ਵਾਲ਼ਾ ਨੇ 800 ਮੀਟਰ ਵਿੱਚ ਪਹਿਲਾ ਤੇ 400 ਮੀਟਰ ਦੂਜਾ, ਰਾਜਾ ਸਿੰਘ ਨੇ ਜੈਵਲਿਨ ਥ੍ਰੋਅ ਵਿੱਚ ਪਹਿਲਾ, ਜਤਿੰਦਰ ਕੌਰ ਡਿੰਪਲ ਨੇ 800 ਮੀਟਰ ‘ਚ ਪਹਿਲਾ ਤੇ 1500 ਮੀਟਰ ‘ਚ ਦੂਸਰਾ, ਕਰਮਪ੍ਰੀਤ ਸਿੰਘ ਗਿੱਲ (ਲੱਡੂ) ਨੇ 1500 ਮੀਟਰ ‘ਚ ਪਹਿਲਾ, ਸੁਖਵਿੰਦਰ ਕੌਰ ਨੇ 3000 ਮੀਟਰ ‘ਚ ਪਹਿਲਾ, ਮਨਜੀਤ ਸਿੰਘ ਠੋਣਾ ਨੇ 400 ਤੇ 200 ਮੀਟਰ ‘ਚ ਦੂਸਰੇ, ਪ੍ਰਭਸਿਮਰਨ ਕੌਰ ਨੇ 100 ਤੇ 200 ਮੀਟਰ ‘ਚ ਦੂਸਰੇ, ਜਸਲੀਨ ਕੌਰ ਨੇ ਉੱਚੀ ਛਾਲ਼ ‘ਚ ਦੂਜਾ, ਜਸਕੀਰਤ ਸਿੰਘ ਨੇ ਲੰਮੀ ਤੇ ਤੀਹਰੀ ਛਾਲ਼ ‘ਚ ਤੀਸਰੇ, ਨਵਦੀਪ ਕੌਰ ਨੇ ਸ਼ਾਟਪੁੱਟ ‘ਚ ਦੂਸਰਾ, ਵਰਿੰਦਰ ਹੈਪੀ 1500 ਮੀਟਰ ‘ਚ ਦੂਜਾ, ਦਕਸ਼ ਸੈਣੀ ਨੇ 200 ਮੀਟਰ ‘ਚ ਤੀਸਰਾ, ਰੌਸ਼ਨੀ ਨੇ ਜੈਵਲਿਨ ਥ੍ਰੋਅ ‘ਚ ਤੀਸਰਾ, ਮਾਸੂਮ ਸਾਹਨੀ ਨੇ ਉੱਚੀ ਛਾਲ਼ ‘ਚ ਤੀਸਰਾ, ਗੁਰਦੇਵ ਕੌਰ 100 ਮੀਟਰ ‘ਚ ਤੀਸਰਾ, ਕਰਨਪ੍ਰੀਤ ਸਿੰਘ 100 ਮੀਟਰ ‘ਚ ਤੀਸਰਾ, ਜਪਲੀਨ ਕੌਰ ਨੇ ਤੀਹਰੀ ਛਾਲ਼ ‘ਚ ਤੀਜਾ ਅਤੇ ਗੁਰਪ੍ਰਤੀਕ ਕੌਰ ਨੇ ਹੈਂਡਬਾਲ ‘ਚ ਦੂਸਰਾ ਸਥਾਨ ਪ੍ਰਾਪਤ ਕਰਕੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਿਆਂ ਨਾਲ਼ ਆਪਣਾ, ਮਾਪਿਆਂ, ਅਧਿਆਪਕਾਂ ਤੇ ਕੋਚ ਰਾਜਨ ਕੁਮਾਰ ਦਾ ਨਾਂ ਰੌਸ਼ਨ ਕੀਤਾ। ਹੁਣ ਇਹਨਾਂ ਵਿੱਚੋਂ ਸੋਨ ਤਮਗੇ ਜੇਤੂ ਖਿਡਾਰੀ 17 ਅਕਤੂਬਰ ਤੋਂ ਖੇਡ ਸਟੇਡੀਅਮ ਜਲੰਧਰ ਵਿਖੇ ਹੋਣ ਵਾਲ਼ੇ ਰਾਜ ਪੱਧਰੀ ਮੁਕਾਬਲਿਆਂ ਲਈ ਜੋਰ ਅਜਮਾਇਸ਼ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly